ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਓੁਏਸਿਸ ਕਲੱਬ ਵਲੋਂ ਸਥਾਨਕ ਮਾਲ ਰੋਡ ਵਿਖੇ ਦਿਲ ਦੀਆਂ ਬੀਮਾਰੀਆਂ ਸਬੰਧੀ ਮੁਫਤ
ਮੈਡੀਕਲ ਚੈਕਅਪ ਕੈਂਪ ਕੁਲਵਿੰਦਰ ਸਿੰਘ ਭਾਟੀਆ ਅਤੇ ਉਪ ਪ੍ਰਧਾਨ ਰਾਹੁਲ ਸੇਠ ਦੀ ਅਗਵਾਈ ਵਿਚ ਲਗਾਇਆ ਗਿਆ।ਜਿਸ ਦੌਰਾਨ ਡਾ. ਮੰਨਨ ਆਨੰਦ ਨੇ ਮਰੀਜਾਂ ਦੀ ਜਾਂਚ ਕੀਤੀ।ਡਾ. ਮੰਨਨ ਆਨੰਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਨਾਂ ਮਰੀਜਾਂ ਦੇ ਸਟੰਟ ਪਏ ਹਨ, ਉਨਾ ਨੂੰ ਪੋੜੀਆਂ ਚੜਨ ਤੋਂ ਘੱਟੋ ਘੱਟ ਇਕ ਹਫਤਾ ਪ੍ਰਹੇਜ਼ ਕਰਨਾ ਤੇ ਹਲਕਾ ਪੈਦਲ ਚੱਲਣਾ ਚਾਹੀਦਾ ਹੈ।ਉਨਾ ਕਿਹਾ ਕਿ ਸਤੁੰਲਿਤ ਭੋਜਨ ਅਤੇ ਦਵਾਈਆਂ ਦੇ ਸੇਵਨ ਨਾਲ ਸਟੰਟ ਅਤੇ ਦਿਲ ਦੇ ਆਪ੍ਰੇਸ਼ਨ ਵਾਲੇ ਮਰੀਜ਼ ਆਮ ਵਾਂਗ ਲੰਬੀ ਜਿੰਦਗੀ ਜੀਅ ਸਕਦੇ ਹਨ।
ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਅਰੋੜਾ, ਰਿਤੇਸ਼ ਸਹਿਗਲ, ਅਮਿਤ ਅਰੋੜਾ ਅਜਾਦ, ਨੀਤਿਨ ਰਾਜਪੂਤ, ਅਮਿਤ ਰਾਮਪਾਲ, ਵਿਕਾਸ ਕੁਮਾਰ, ਏ.ਪੀ ਸਿੰਘ, ਮੋਹਿਤ ਕੁਮਾਰ, ਪ੍ਰਭਜੋਤ ਸਿੰਘ, ਗਗਨ ਕੁਮਾਰ, ਕਨਿਸ਼ਕ ਕੁਮਾਰ, ਵਿਕਰਮ ਸਿੰਘ, ਹਰਪ੍ਰੀਤ ਸਿੰਘ, ਨਿਖਿਲ ਕੁਮਾਰ, ਮੈਡਮ ਸ਼ਮਾ, ਵਿੱਕੀ ਆਦਿ ਹਾਜ਼ਰ ਸਨ।
Check Also
ਸੰਗੀਤਮਈ ਸ਼ਾਮ ਪ੍ਰੋਗਰਾਮ ‘ਅਹਿਸਾਸ’ 2 ਅਗਸਤ ਨੂੰ
ਅੰਮ੍ਰਿਤਸਰ, 31 ਜੁਲਾਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ …
Punjab Post Daily Online Newspaper & Print Media