ਸ਼ਤਾਬਦੀ ਐਕਸਪ੍ਰੈਸ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ – ਸੁਖਦੇਵ ਸਿੰਘ ਢੀਂਡਸਾ
ਸੰਗਰੂਰ/ ਲੌਂਗੋਵਾਲ, 22 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੁਧਿਆਣਾ ਤੋਂ ਵਾਇਆ ਸੰਗਰੂਰ ਨਵੀਂ ਦਿੱਲੀ ਜਾਂਦੀ ਸ਼ਤਾਬਦੀ ਐਕਸਪ੍ਰੈੱਸ ਗੱਡੀ
(12037-12038 ਤੇ 12043-12044) ਰੇਲਵੇ ਵਿਭਾਗ ਵਲੋਂ 4 ਅਕਤੂਬਰ 2019 ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈਸ ਚਲਾਏ ਦੀਆਂ ਖ਼ਬਰਾਂ ਦਾ ਜਿਉਂ ਹੀ ਇਸ ਸ਼ਤਾਬਦੀ ਰਾਹੀਂ ਸਫ਼ਰ ਕਰਨ ਵਾਲਿਆਂ ਵਪਾਰੀਆਂ, ਵਿਦਿਆਰਥੀਆਂ ਤੇ ਵੱਖ ਵੱਖ ਵਿਭਾਗਾਂ `ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਕੰਨੀ ਪਈਆਂ ਤਾਂ ਇਹਨਾਂ ਲੋਕਾਂ ਵਿਚ ਰੇਲਵੇ ਵਿਭਾਗ ਤੇ ਸਰਕਾਰ ਪ੍ਰਤੀ ਗੁੱਸਾ ਵੱਧਦਾ ਨਜ਼ਰ ਆ ਰਿਹਾ ਹੈ।
ਸਰਪੰਚ ਉਂਕਾਰ ਸਿੰਘ ਚੰਗਾਲ, ਸਮਾਜਸੇਵੀ ਆਗੂ ਭਗਵੰਤ ਰਾਏ ਜ਼ੋਸੀ, ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸਿਆਮ ਕਾਂਸਲ ਅਤੇ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਟੀਟੂ ਹੋਰਾਂ ਨੇ ਕਿਹਾ ਕਿ ਰੇਲਵੇ ਵਿਭਾਗ ਵਲੋਂ ਲੁਧਿਆਣਾ ਤੋਂ ਵਾਇਆ ਸੰਗਰੂਰ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਗੱਡੀ ਬੰਦ ਕਰਨ ਨਾਲ ਜਿਥੇ ਜਿਲ੍ਹਾ ਸੰਗਰੂਰ-ਬਰਨਾਲਾ ਦੇ ਵਪਾਰੀਆਂ ਨੁਕਸਾਨ ਹੋਵੇਗਾ, ਉਥੇ ਵੱਖ ਵੱਖ ਸ਼ਹਿਰਾਂ ਵਿਚ ਬੈਂਕਾਂ, ਫੈਕਟਰੀਆਂ `ਚ ਨੌਕਰੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਆਉਣ-ਜਾਣ ਬਾਰੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਵਿਉਪਾਰੀ ਆਗੂਆਂ ਤੋਂ ਇਲਾਵਾ ਸਰਪੰਚ ਕੁਲਜੀਤ ਸਿੰਘ ਤੂਰ ਬਡਰੁੱਖਾਂ, ਸਰਪੰਚ ਕੁਲਵਿੰਦਰ ਸਿੰਘ ਅਕੋਈ ਸਾਹਿਬ, ਸਰਪੰਚ ਜਸਪਾਲ ਸਿੰਘ ਲਿੱਦੜਾਂ, ਸ੍ਰੀ ਬਸੰਤ ਕੁਮਾਰ ਗਰਗ ਤੇ ਸਰਪੰਚ ਅਮਨਦੀਪ ਸਿੰਘ ਕਾਂਝਲਾ ਸਮੇਤ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਇਸ ਸ਼ਤਾਬਦੀ ਐਕਸਪੈੱ੍ਰਸ ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈਸ ਚਲਾਏ ਜਾਣ ਨਾਲ ਸਮੁੱਚੇ ਉਦਯੋਗਾਂ ਵਿੱਚ ਕੰਮ ਕਰਨ ਵਾਲ਼ੇ ਵੱਡੀ ਗਿਣਤੀ ਵਿਚ ਸਫ਼ਰ ਕਰਦੇ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਹੋਣਾ ਪਵੇਗਾ ਕਿਉਂਕਿ ਸ਼ਤਾਬਦੀ ਦੇ ਸਾਰੇ ਡੱਬੇ ਏਅਰਕੰਡੀਸ਼ਨ ਹਨ ਅਤੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈਸ ਵਿਚ ਸਿਰਫ਼ ਇੱਕ ਡੱਬਾ ਹੀ ਏਅਰਕੰਡੀਸ਼ਨ ਲਗਾਇਆ ਜਾਵੇਗਾ ਤੇ ਬਾਕੀ ਸਾਰੇ ਡੱਬੇ ਨਾਨ ਏ.ਸੀ ਹੋਣਗੇ।
ਉਧਰ ਇਸ ਸਬੰਧੀ ਜਦੋਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਤੋਂ ਲੁਧਿਆਣਾ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਗੱਡੀ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਇਸ ਨੂੰ ਪਹਿਲਾਂ ਵਾਂਗ ਹੀ ਚਾਲੂ ਰੱਖਿਆ ਜਾਵੇਗਾ।ਢੀਂਡਸਾ ਨੇ ਕਿਹਾ ਕਿ ਮੈਂ ਲੋਕਾਂ ਦੀ ਇਸ ਮੰਗ ਨੂੰ ਲੈ ਕੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਮਿਲ ਕੇ ਉਨ੍ਹਾਂ ਅੱਗੇ ਅੱਜ ਫਿਰ ਪੁਰਜ਼ੋਰ ਮੰਗ ਉਠਾਈ ਕਿ ਸ਼ਤਾਬਦੀ ਐਕਸਪ੍ਰੈਸ ਗੱਡੀ ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਚਲਾਉਣ ਨਾਲ ਪੰਜਾਬ ਨਾਲ ਜ਼ਿਆਦਤੀ ਹੋਵੇਗੀ। ਇਸ ਸ਼ਤਾਬਦੀ ਗੱਡੀ ਰਾਹੀਂ ਹਰ ਰੋਜ਼ ਘੱਟੋ ਘੱਟ 450 ਤੋਂ 550 ਤੱਕ ਯਾਤਰੀ ਸਫ਼ਰ ਕਰਦੇ ਹਨ।ਵੱਖ-ਵੱਖ ਰਾਜਾਂ ਅਤੇ ਵਿਦੇਸ਼ ‘ਚ ਜਾਣ ਲਈ ਵੀ ਇਸ ਸ਼ਤਾਬਦੀ ਗੱਡੀ ਦਾ ਲਾਹਾ ਲੈਂਦੇ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ, ਸਨਿੱਚਰਵਾਰ ਤੇ ਐਤਵਾਰ ਨੂੰ ਗੱਡੀ ਤਕਰੀਬਨ ਫੁੱਲ ਹੋ ਜਾਂਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media