Friday, September 20, 2024

ਓਬਰਾਏ ਵਲੋਂ ਮਸਤੂਆਣਾ ਸਾਹਿਬ ਦੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦੇਣ ਦਾ ਐਲਾਨ

ਸੰਗਰੂਰ/ ਲੌਂਗੋਵਾਲ, 22 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਬਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ.ਪੀ ਸਿੰਘ ਉਬਾਰਾਏ ਵਲੋਂ PUNJ2207201908ਇਸ ਵਾਰ ਫਿਰ ਮਸਤੂਆਣਾ ਸਾਹਿਬ ਦੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਫ਼ੀਸ ਦੇ ਰੂਪ ਵਿੱਚ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸਰਬਤ ਦਾ ਭਲਾ ਟਰੱਸਟ ਵਲੋਂ ਹਰ ਸਾਲ 100 ਦੇ ਕਰੀਬ ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸ ਦੇ ਰੂਪ ਵਿਚ ਸਕਾਲਰਸ਼ਿਪ ਦਿੱਤਾ ਜਾਂਦਾ ਹੈ।
          ਇਸ ਸਬੰਧੀ ਸਾਰੇ ਲੋੜਵੰਦ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ, ਉਪਰੰਤ ਟਰੱਸਟ ਦਾ ਅਧਿਕਾਰੀ ਇਹਨਾਂ ਦੀ ਛਾਣਬੀਣ ਕਰਦਾ ਹੈ ਅਤੇ ਮਸਤੂਆਣਾ ਸਾਹਿਬ ਆ ਕੇ ਵਿਦਿਆਰਥੀਆਂ ਦੀ ਨਿੱਜੀ ਤੌਰ `ਤੇ ਇੰਟਰਵਿਊ ਕਰਦਾ ਹੈ।ਇਸ ਵਿਚੋਂ 100 ਦੇ ਕਰੀਬ ਲੋੜਵੰਦ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।ਹੁਸ਼ਿਆਰ ਅਤੇ ਖੇਡਾਂ ਸਮੇਤ ਹੋਰ ਗਤੀਵਿਧੀਆਂ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਜਿੰਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਵੇ, ਨੂੰ ਪਹਿਲ ਦਿੱਤੀ ਜਾਂਦੀ ਹੈ।
         ਇਸ ਸਬੰਧੀ ਡਾ. ਭੁਪਿੰਦਰ ਸਿੰਘ ਪੂਨੀਆ, ਦਲਜੀਤ ਸਿੰਘ ਐਸ.ਪੀ ਰਿਟਾਇਰਡ, ਹਰਚਰਨ ਸਿੰਘ ਨੰਬਰਦਾਰ, ਗੁਰਜੰਟ ਸਿੰਘ ਦੁੱਗਾਂ ਅਤੇ ਇਲਾਕੇ ਦੇ ਪੰਚ-ਸਰਪੰਚਾਂ ਵਲੋਂ ਐਸ.ਪੀ ਸਿੰਘ ਉਬਾਰਾਏ ਦਾ ਧੰਨਵਾਦ ਕੀਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply