ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕਾਰਗਿਲ ਯੁੱਧ ਜੋ ਕਿ 20 ਸਾਲ ਪਹਿਲਾਂ 1999 ਹਿੰਦ ਪਾਕਿ ਬਾਰਡਰ `ਤੇ
ਹੋਇਆ ਸੀ, ਇਸ ਬਾਰੇ ਅਜੋਕੀ ਨਵੀਂ ਪੀੜੀ ਵਿਸਥਾਰ ਨਾਲ ਬਹੁਤ ਘੱਟ ਜਾਣਦੀ ਹੈ।ਇਸ ਜੰਗ ਵਿੱਚ ਪਾਕਿਸਤਾਨ ਨੂੰ ਦਿੱਤੀ ਗਈ ਵੱਡੀ ਹਾਰ ਬਾਰੇ ਵਿਦਿਅਰਥੀਆਂ ਨੂੰ ਜਾਣਕਾਰੀ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਕਾਰਗਿਲ ਸ਼ਹੀਦਾਂ ਦੀ ਯਾਦ ਵਿਚ ਵਿਜੇ ਦਿਵਸ ਮਨਾਇਆ ਗਿਆ ਅਤੇ ਸ਼ਹੀਦਾਂ ਨੂੰੂ 300 ਤੋ ਵਧੇਰੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ ਗਈ।ਕਾਰਗਿਲ ਯੁੱਧ ਸਬੰਧੀ ਪ੍ਰਦਰਸ਼ਸ਼ਿਤ ਕੀਤੀ ਗਈ 40 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਵਿਸ਼ੇਸ ਖਿੱਚ ਦਾ ਕਾਰਨ ਬਣੀ।
ਇਸ ਡਾਕੂਮੈਂਟਰੀ ਵਿੱਚ ਕਾਰਗਿਲ ਜੰਗ ਦੋਰਾਨ ਜਾਨਾਂ ਵਾਰਨ ਵਾਲੇ ਫੌਜ ਦੇ ਬਹਾਦੁਰ ਅਧਿਕਾਰੀਆਂ ਤੇ ਜਵਾਨਾਂ ਬਾਰੇ ਜਾਣਕਾਰੀ ਦਿਤੀ ਗਈ ਕਿ ਕਿਵੇਂ ਉਨਾਂ ਨੇ ਦੇਸ਼ ਲਈ ਕੁਰਬਾਨੀ ਕਰਕੇ ਦੁਸ਼ਮਨ ਦੇਸ਼ ਦੇ ਦੰਦ ਖੱਟੇ ਕੀਤੇ ਸਨ।ਇਸ ਜੰਗ ਵਿੱਚ 500 ਦੇ ਕਰੀਬ ਜਵਾਨਾਂ ਨੇ ਸ਼ਹਾਦਤ ਦਿੱਤੀ, ਜਦਕਿ ਸੈਂਕੜੇ ਜਵਾਨ ਜ਼ਖਮੀ ਹੋ ਗਏ ਸਨ।ਵਿਦਿਆਰਥੀ ਅਤੇ ਹੋਰ ਪਤਵੰਤੇ ਸ਼ਹੀਦਾਂ ਦੀ ਸ਼ਹਾਦਤ ਅਤੇ ਉਨਾਂ ਦੀੇ ਦੇਸ਼ ਲਈ ਆਪ ਵਾਰਨ ਦੀ ਭਾਵਨਾ ਜਾਣ ਕੇ ਵਿਦਿਆਰਥੀ ਹੈਰਾਨ ਹੋ ਕੇ ਰਹਿ ਗਏ।ਗੌਰਤਲਬ ਹੈ ਕਿ ਸਮਾਗਮ ਕਰਵਾਉਣ ਦਾ ਮਕਸਦ ਨਵੀਂ ਪੀੜੀ ਵਿਚ ਦੇਸ਼ ਭਾਰਤੀ ਦੀ ਭਾਵਨਾ ਕਰਨਾ ਸੀ ਕਿ ਸਰਹੱਦ `ਤੇ ਬਿਪਤਾ ਪੈਦਾ ਹੋਣ `ਤੇ ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਕਿਵੇਂ ਪੈਦਾ ਕੀਤਾ ਜਾਵੇ।
ਵਿਦਿਆਰਥੀਆਂ ਵਲੋਂ ਸਮਾਗਮ ਦੇ ਸ਼ੁਰੂ ਤੋਂ ਅਖੀਰ ਤੱਕ ਵਿਖਾਈ ਵਿਸ਼ੇਸ਼ ਦਿਲਚਸਪੀ ਨੇ ਸਮਾਗਮ ਦੀ ਸਫਲਤਾ ਨੂੰ ਦਰਸਾ ਦਿੱਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਡੀਨ ਸਟੂਡੈਂਟਸ ਵੈਲੇਫੇਅਰ ਡਾ. ਹਰਦੀਪ ਸਿੰਘ ਨੇ ਕਿਹਾ ਕਿ ਡਾਕੂਮੈਂਟਰੀ ਵਿਚ ਸਾਡੇ ਜਵਾਨਾਂ ਦੀ ਸ਼ਹਾਦਤ ਨੂੰ ਵਿਖਾਇਆ ਗਿਆ ਹੈ।ਉਨਾਂ ਕਿਹਾ ਕਿ “ਸਾਡੇ ਵਿਚੋਂ ਜਿ਼ਆਦਾਤਰ ਇਸ ਯੁੱਧ ਬਾਰੇ ਸਿੱਧੇ ਤੌਰ `ਤੇ ਨਹੀਂ ਜਾਣਦੇ, ਪਰ ਸਿਰਫ ਉਨ੍ਹਾਂ ਘਟਨਾਵਾਂ ਬਾਰੇ ਪੜ੍ਹਿਆ ਹੈ। ਉਕਤ ਡਾਕੂਮੈਂਟਰੀ ਵਿਚ ਕਾਰਗਿਲ ਯੁੱਧ ਕਿਵੇਂ ਹੋਇਆ।ਸਾਡੀ ਫੌਜ ਦੇ ਬਹਾਦਰ ਸੈਨਿਕਾਂ ਨੇ ਕਿਸ ਤਰਾਂ ਪਾਕਿਸਤਾਨੀ ਫੌਜ ਨੂੰ ਖਦੇੜਿਆ ਆਦਿ ਬਾਰੇ ਦੱਸਿਆ ਹੈ।ਉਨਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਮਿਲਣ ਨਾਲ ਸਾਡੇ ਨਾਗਰਿਕਾਂ ਵਿਚ ਦੇਸ਼ ਪ੍ਰਤੀ ਆਪਾ ਵਾਰਨ ਅਤੇ ਸਰਹੱਦ ਦੀ ਰਾਖੀ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਸਮਾਗਮ ਵਿਚ ਕਰਨਲ ਸੁਮੀਤ ਕਰਾਂਡੇ ਸਮੇਤ ਫੌਜ ਦੀ ਪਂੈਥਰ ਡਿਵੀਜ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ।ਜਦ ਕਿ ਪੋ੍ਰ: ਗੀਤਾ ਹੁੰਦਲ ਕੁਆਡੀਨੇਟਰ ਕੈਮਿਸਟਰੀ ਵਿਭਾਗ, ਪ੍ਰੋ: ਬਲਵਿੰਦਰ ਸਿੰਘ ਪੋ੍ਰਫੈਸਰ ਇੰਚਾਰਜ ਵਿੱਤ ਅਤੇ ਵਿਕਾਸ ਵਿਭਾਗ ਤੋ ਇਲਾਵਾ ਹੋਰ ਵੀ ਸਖਸੀਅਤਾਂ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media