ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਾਇੰਟਿਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ
ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸ਼ਹੀਦ ਭਾਈ ਦਿਆਲਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਨਸ਼ਿਆਂ ਵਿਰੁੱਧ ਐਕਟਿਵ ਟੀਮ ਆਗੂਆਂ ਡਾ. ਏ.ਐਸ ਮਾਨ ਪ੍ਰਧਾਨ ਸਾਇੰਟਿਫਿਕ ਅਵੇਅਰਨੈੱਸ ਫੋਰਮ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬਡਰੁੱਖਾ, ਪ੍ਰਹਿਲਾਦ ਸਿੰਘ ਨੇ ਬੋਲਦਿਆਂ ਕਿਹਾ ਕਿ ਆਉ ਹੁਣ ਪਿੰਡਾਂ ਨੂੰ ਨਸ਼ਾ ਮੁਕਤ ਬਣਾਈਏ ਇੱਕ ਇੱਕ ਪਿੰਡ ਵਿੱਚ ਚਾਰੇ ਖੂੰਜਿਆਂ `ਤੇ ਨਸ਼ਾ ਮੁਕਤੀ ਦੇ ਬੋਰਡ ਲਾਈਏ, ਪਿੰਡ ਦੀਆਂ ਦੁਕਾਨਾਂ ਵਾਲਿਆਂ ਨੂੰ ਬੇਨਤੀ ਕਰੀਏ ਕਿ ਜਰਦਾ-ਬੀੜੀ-ਸਿਗਰਟ ਨਹੀਂ ਵੇਚਣਗੇ।ਪਿੰਡ ਦੀ ਪੰਚਾਇਤ 2/3 ਬਹੁਮਤ ਨਾਲ 30 ਸਤੰਬਰ ਤੱਕ ਸ਼ਰਾਬ ਦਾ ਠੇਕੇ ਬੰਦ ਕਰਨ ਦਾ ਮਤਾ ਪਾਵੇ।ਨਾਇਬ ਸਿੰਘ ਕੌਂਸਲਰ ਨੇ ਕਿਹਾ ਕਿ ਜੋ ਨਸ਼ਾ ਕਰਨ ਲੱਗ ਗਏ ਉਹ ਮਾਨਸਿਕ ਰੋਗੀ ਹਨ, ਉਨ੍ਹਾਂ ਨੂੰ ਰੈਡ ਕਰਾਸ ‘ਚ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਕਰਵਾਓ, ਗੁਰਪਿਆਰ ਵੱਲੋਂ ਉਡਾਂ ਆਰਟਸ ਵੱਲੋਂ ਨਸ਼ਿਆਂ ਵਿਰੁੱਧ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਕੀਤੀ।ਮਹਿੰਦਰ ਸਿੰਘ ਦੁੱਲਟ ਚੇਅਰਮੈਨ ਨੇ ਕਿਹਾ ਕਿ ਘਰ ਬਰਬਾਦ ਕਰਨ ਵਾਲੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media