Friday, June 12, 2026

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ ਬੱਚੇ ਦਾ ਜਨਮ ਦਿਨ

PPNJ2907201902ਭੀਖੀ, 29 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ)- ਬੋਹਾ ਦੇ ਇਕ ਜੋੜੇ ਵਲੋਂ ਆਪਣੇ ਬੇਟੇ ਤੇਜਸ ਉਰਫ਼ ਯੁਵੀ ਦਾ ਜਨਮ ਦਿਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ ਗਿਆ।ਹਰਮਿੰਦਰ ਤਾਂਗੜੀ ਅਤੇ ਪਰਮਜੀਤ ਕੌਰ ਵਲੋਂ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਪਹਿਲਾਂ ਤੋਂ ਨਿਸਚਤ ਕੀਤੀਆਂ ਥਾਵਾਂ `ਤੇ 300 ਦੇ ਕਰੀਬ ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ।ਜਿਥੇ ਉਨ੍ਹਾਂ ਦੀ ਹਰ ਪੱਖੋਂ ਸੰਭਾਲ ਦੀ ਜਿੰਮੇਵਾਰੀ ਲੋਕਾਂ ਨੇ ਲਈ।ਸਲੋਚਨਾ ਤਾਂਗੜੀ ਨੇ ਦਸਿਆ ਕਿ ਭਲਾਈ ਸੰਸਥਾਵਾਂ ਨੂੰ ਲੋਕ ਭਲਾਈ ਦੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿਸ ਨਾਲ ਲੋੜਵੰਦ ਲੋਕਾਂ ਦੀ ਗਰਜ਼ ਪੂਰੀ ਹੋ ਸਕੇ।ਇਸ ਮੌਕੇ ਜੁਗਰਾਜ ਸਿੰਘ ਜੱਗਾ, ਡਾਕਟਰ ਗੁਰਜੀਤ ਸਿੰਘ, ਡਾਕਟਰ ਨੀਟੂ ਭੱਠਲ ਅਤੇ ਸਮਾਜ ਸੇਵੀ ਸੰਸਥਾ ਪਰਿਵਰਤਨ ਦੇ ਆਗੂ ਜਸਵਿੰਦਰ ਸਿੰਘ ਆਦਿ ਮੌਜੂਦ ਸਨ।
 

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply