ਭੀਖੀ, 29 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ)- ਬੋਹਾ ਦੇ ਇਕ ਜੋੜੇ ਵਲੋਂ ਆਪਣੇ ਬੇਟੇ ਤੇਜਸ ਉਰਫ਼ ਯੁਵੀ ਦਾ ਜਨਮ ਦਿਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ ਗਿਆ।ਹਰਮਿੰਦਰ ਤਾਂਗੜੀ ਅਤੇ ਪਰਮਜੀਤ ਕੌਰ ਵਲੋਂ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਪਹਿਲਾਂ ਤੋਂ ਨਿਸਚਤ ਕੀਤੀਆਂ ਥਾਵਾਂ `ਤੇ 300 ਦੇ ਕਰੀਬ ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ।ਜਿਥੇ ਉਨ੍ਹਾਂ ਦੀ ਹਰ ਪੱਖੋਂ ਸੰਭਾਲ ਦੀ ਜਿੰਮੇਵਾਰੀ ਲੋਕਾਂ ਨੇ ਲਈ।ਸਲੋਚਨਾ ਤਾਂਗੜੀ ਨੇ ਦਸਿਆ ਕਿ ਭਲਾਈ ਸੰਸਥਾਵਾਂ ਨੂੰ ਲੋਕ ਭਲਾਈ ਦੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿਸ ਨਾਲ ਲੋੜਵੰਦ ਲੋਕਾਂ ਦੀ ਗਰਜ਼ ਪੂਰੀ ਹੋ ਸਕੇ।ਇਸ ਮੌਕੇ ਜੁਗਰਾਜ ਸਿੰਘ ਜੱਗਾ, ਡਾਕਟਰ ਗੁਰਜੀਤ ਸਿੰਘ, ਡਾਕਟਰ ਨੀਟੂ ਭੱਠਲ ਅਤੇ ਸਮਾਜ ਸੇਵੀ ਸੰਸਥਾ ਪਰਿਵਰਤਨ ਦੇ ਆਗੂ ਜਸਵਿੰਦਰ ਸਿੰਘ ਆਦਿ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media