ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰ ਵੱਲੋਂ ਦਿੱਤੇ ਥੀਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਅਤੇ ਸਿਵਲ ਸਰਜਨ ਡਾ: ਨੈਨਾ ਸਲਾਥੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਸਿੰਘ ਦੀ ਪ੍ਰਧਾਂਨਗੀ ਹੇਠ ਲੋਕਾਂ ਨੂੰ ਹੈਪੇਟਾਈਟਸ ਦੀ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ।ਜਿਹੜੀ ਕਿ ਵਾਇਰਸ ਕਾਰਣ ਫੈਲਦੀ ਹੈ।ਇਹ ਬਿਮਾਰੀ ਬਹੁਤ ਖਤਰਨਾਕ ਅਤੇੇ ਜਾਨਲੇਵਾ ਹੋ ਸਕਦੀ ਹੈ।ਹੈੇਪੇਟਾਈਟਸ ਦੀਆਂ ਕਈ ਕਿਸਮਾਂ ਹਨ। ਜਿਵੇ ਹੈਪੇਟਾਈਟਸ ਏ, ਈ, ਬੀ, ਸੀ ਅਤੇ ਕਾਲਾ ਪੀਲੀਆ।ਜਿਲਾ ਐਪੀਡਾਈਮਾਲੋਜਿਸਟ ਡਾ:ਸੁਨੀਤਾ ਸ਼ਰਮਾ ਨੇ ਦੱਸਿਆ ਕਿ ਹੈਪੇਟਾਈਟਸ ਦੁਸ਼ਿਤ ਪਾਣੀ ਪੀਣ, ਗਲੇ ਸੜੇ ਫਲ ਖਾਣ, ਮੱਖੀਆਂ ਦੁਆਰਾ ਦੁਸ਼ਿਤ ਫਲ ਜਾਂ ਭੋਜਣ ਖਾਣ, ਬਿਨਾ ਹੱਥ ਧੋਏ ਖਾਣਾਂ ਖਾਣ, ਨਸ਼ੀਆਂ ਦੀ ਟੀਕੇ ਦਾ ਇਸਤੇਮਾਲ ਕਰਨ ਨਾਲ, ਦੁਸ਼ਿਤ ਖੂਨ ਚੜਾਉਣ, ਦੁਸ਼ਿਤ ਸੁੁੂਈਆਂ , ਟੂਥ ਬਰਸ਼ ਅਤੇ ਇਰੇਜਰ ਸਾਝੇ ਵਰਤਣ ਨਾਲ, ਸ਼ਰੀਰ ਉੱਪਰ ਟੈਟੂ ਬਨਾਂਉਣ ਨਾਲ ਆਦਿ ਨਾਲ ਹੋ ਸਕਦਾ ਹੈ। 
ਡਾ: ਮੋਹਨ ਲਾਲ ਅੱਤਰੀ ਮੈਡੀਕਲ ਅਫਸਰ ਨੇ ਦੱਸਿਆ ਕਿ ਇਹ ਬਿਮਾਰੀ ਨਾਲ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ, ਭੁੱਖ ਨਾ ਲੱਗਣਾ ਅਤੇ ਉਲਟੀਆ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾਂ,ਕਮਜੌਰੀ ਮਹਿਸੂਸ ਕਰਨਾ ਅਤੇ ਜਿਗਰ ਖਰਾਬ ਹੋਣਾ ਹੁੰਦਾ ਹੈ। ਉਨ੍ਹਾ ਦੱਸਿਆ ਕਿ ਇਸ ਦੇ ਬਚਾਅ ਲਈ ਪੀਣ ਦਾ ਪਾਣੀ ਸਾਫ ਸੋਮਿਆ ਤੋਂ ਪੀਣਾ ਚਾਹੀਦਾ ਹੈ। ਪਾਣੀ ਉਬਾਲ ਕੇ ਤੇ ਠੰਡਾ ਕਰਕੇ ਪਿਓ। ਪੀਣ ਦਾ ਪਾਣੀ ਸਾਫ ਭਾਡੇ ਵਿੱਚ ਭਰ ਕੇ ਰੱਖੋ ਅਤੇ ਪੀਣ ਦੇ ਪਾਣੀ ਵਿੱਚ ਹੱਥ ਨਾ ਪਾਓ। ਪਰਿਵਾਰ ਦੇ ਸਾਰੇ ਮੈਂਬਰ ਪਖਾਨੇ ਦੀ ਵਰਤੋਂ ਕਰਨ। ਗਲੇ ਸੜੇ ਤੇ ਜ਼ਿਆਦਾ ਪੱਕੇ ਫਲ ਨਾ ਖਾਓ। ਕੀਟਨਾਸ਼ਕਾਂ ਦੇ ਡਰੰਮਾਂ, ਡੱਬਿਆਂ ਨੂੰ ਨਹਿਰਾਂ ਟੋਬਿਆ ਵਿੱਚ ਨਾ ਧੋਇਆ ਜਾਵੇ ਇਸ ਤਰ੍ਹਾ ਕਰਨ ਨਾਲ ਪਾਣੀ ਮਨੁੱਖੀ ਵਰਤੋ ਜੋਗ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮਾ ਅਧੀਨ ਹੈਪੇਟਾਈਟਸ ਸੀ ਦੇ ਇਲਾਜ ਲਈ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਿੱਤੀਆਂ ਜਾਦੀਆਂ ਹਨ।
Punjab Post Daily Online Newspaper & Print Media