ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਲੋਕਾਂ ਨੂੰ ਜਿਸ ਵੀ ਖੇਤਰ ਅੰਦਰ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ ਅਤੇ ਸੀਵਰੇਜ ਬੰਦ ਦੀ ਸਮੱਸਿਆ ਆ ਰਹੀ ਹੈ ਲੋਕਾਂ ਦੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਕੇ ਵਿਕਾਸ ਕਾਰਜਾਂ ਨੂੰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਮੱਸਿਆ ਤੋਂ ਰਾਹਤ ਪ੍ਰਦਾਨ ਕੀਤੀ ਜਾਵੇਗੀ।ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਪੰਜਾਬ ਵਾਟਰ ਸਪਲਾਈਜ ਐਂਡ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕਰਨ ਮਗਰੋਂ ਕੀਤਾ।ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪਠਾਨਕੋਟ ਐਕਸੀਅਨ ਐਸ.ਕੇ ਰੰਗਾ, ਐਸ.ਡੀ.ਓ ਦਿਵਤੇਸ ਵਿਰਦੀ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਦੇਸ ਨਾਲ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਠਾਨਕੋਟ ਸਿਟੀ ਅੰਦਰ ਵੀ ਜਿਨ੍ਹਾਂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੀਣ ਵਾਲਾ ਪਾਣੀ ਗੰਦਾ ਆਉਂਦਾ ਹੈ ਉਨ੍ਹਾਂ ਖੇਤਰਾਂ ਵਿੱਚ 7 ਨਵੇ ਟਿਊਬਵੈਲ ਦਾ ਨਿਰਮਾਨ ਕਰਵਾਇਆ ਜਾਣਾ ਹੈ ਜਿਸ ਦੇ ਟੈਂਡਰ 31 ਜੁਲਾਈ ਨੂੰ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿਊਬਵੈਲਾਂ ਤੇ ਕਰੀਬ 2 ਕਰੋੜ 45 ਲੱਖ ਰੁਪਏ ਖਰਚ ਕੀਤੇ ਜਾਣੇ ਹਨ।ਜਿਸ ਅਧੀਨ ਅਬਰੋਲ ਨਗਰ, ਢਾਕੀ, ਅਮਰੂਦਾਂ ਦੀਆਂ ਝੁੱਗੀਆ, ਧੋਬੀ ਘਾਟ, ਸੰਕਰ ਨਗਰ, ਭਦਰੋਆ, ਸਾਹਪੁਰ ਚੋਕ ਨਜਦੀਕ ਬੋਲੀਆਂ ਵਿਖੇ ਨਵੇਂ ਟਿਊਬਵੈਲ ਲਗਾ ਕੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਫੰਡ ਜਾਰੀ ਕਰਵਾਏ ਜਾਣਗੇ ਜਿਸ ਨਾਲ ਸਹਿਰ ਅੰਦਰ ਜਿੱਥੇ ਜਿੱਥੇ ਵੀ ਵਾਟਰ ਸਪਲਾਈ ਤੇ ਸੀਵਰੇਜ ਦੀ ਸਮੱਸਿਆ ਹੈ ਉਸ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੂਰੇ ਸਹਿਰ ਅੰਦਰ ਜਿੱਥੇ ਵੀ ਵਾਟਰ ਸਪਲਾਈ ਦੀ ਸਮੱਸਿਆ ਹੈ ਅਤੇ ਹੋਰ ਵਿਕਾਸ ਕਾਰਜ ਹਨ ਜਿਨ੍ਹਾਂ ਕਾਰਜਾਂ ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਨ ਦਾ ਅਨੁਮਾਨ ਹੈ, ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਕਾਰਪੋਰੇਸਨ ਪਠਾਨਕੋਟ ਅਧੀਨ ਆਉਂਣ ਵਾਲੇ ਖੇਤਰਾਂ ਅੰਦਰ ਵਾਟਰ ਸਪਲਾਈ ਤੇ ਸੀਵਰੇਜ ਆਦਿ ਦੇ ਕਾਰਜਾਂ ਨੂੰ ਸੱਤ ਪ੍ਰਤੀਸਤ ਕਰਵਾਇਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …