ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਕਾਰਗਿਲ ਦੇ ਸ਼ਹੀਦਾਂ ਦੀ ਯਾਦ `ਚ ਮਨਾਏ ਗਏ ਵਿਜੇ ਦਿਵਸ ਦੇ
ਸਬੰਧ ਵਿਚ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਵਲੋ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਸਰਦੂਲੇਵਾਲਾ ਦੇ ਸਹਿਯੌਗ ਨਾਲ ਪਹਿਲਾ ਖੂਨਦਾਨ ਕੈਪ ਸਰਦੂਲੇਵਾਲਾ ਦੇ ਗੁਰੂਦਆਰਾ ਸਾਹਿਬ ਵਿਖੇ ਲਗਾਇਆ ਗਿਆ।ਜਿਸ ਵਿੱਚ ਸਰਕਾਰੀ ਹਸਪਤਾਲ ਦੀ ਟੀਮ ਵੱਲੋ 41 ਯੂਨਿਟ ਬਲੱਡ ਇਕੱਠਾ ਕੀਤਾ ਗਿਆ।
ਖੂਨਦਾਨ ਕੈਪ ਦੀ ਪ੍ਰਧਾਨਗੀ ਕਰਦਿਆਂ ਸਰਦੂਲਗੜ ਦੇ ਐਸ.ਡੀ.ਐਮ ਲਤੀਫ ਅਹਿਮਦ ਨੇ ਕਿਹਾ ਕਿ ਖੂਨਦਾਨ ਇੱਕ ਉਤਮ ਦਾਨ ਹੈ, ਇਸ ਲਈ ਸਾਨੂੰ ਸਰਿਆਂ ਨੂੰ ਇਸ ਵਿੱਚ ਆਪਨਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਵੱਧ ਤੋ ਵੱਧ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ।ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਪਿੰਡ ਵਿੱਚ ਧੜੇਬੰਦੀ ਨੂੰ ਰੋਕਣ ਦੀ ਅਪੀਲ ਕੀਤੀ।
ਖੂਨਦਾਨ ਕੈਂਪ ਨੂੰ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਲੱਬ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੋਦੇ ਲਾਉਣ ਦੀ ਅਪੀਲ਼ ਕੀਤੀ।ਮਾਨ ਨੇ ਕਲੱਬ ਮੈਬਰਾਂ ਨੂੰ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਸਾਂਭ ਸੰਭਾਲ ਬਾਰੇ ਵੀ ਉਪਰਾਲੇ ਕਰਨ ਕਿਉਂਕਿ ਦਿਨੋ ਦਿਨ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ ਇਸ ਲਈ ਮੀਂਹ ਦੇ ਪਾਣੀ ਨੂੰ ਦੁਆਰਾ ਰੀਚਾਰਜ ਕਰਕੇ ਵਰਤੋ ਵਿੱਚ ਜਾਵੇ ਤਾਂ ਜੋ ਪਾਣੀ ਦਾ ਪੱਧਰ ਉਪਰ ਚੱਕਿਆ ਜਾ ਸਕੇ।
ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਦੇ ਕਲੱਬ ਦੀ ਇਹ ਪਹਿਲੀ ਗਤੀਵਿਧੀ ਹੈ ਅਤੇ ਇਸ ਤੋ ਪਹਿਲਾ ਉਹਨਾਂ ਨੇ ਪਿੰਡ ਵਿੱਚ ਖੇਡ ਗਰਾਊਂਡ ਬਣਾਉਣਾ ਹੈ ਅਤੇ ਜਲਦੀ ਹੀ ਪਿੰਡ ਦੀਆਂ ਸਾਝੀਆਂ ਥਾਵਾਂ ਦੇ ਪੋਦੇ ਲਾਉਣ ਦੇ ਨਾਲ ਨਾਲ ਪਿੰਡ ਵਿੱਚ ਸਫਾਈ ਮੁਹਿੰਮ ਵੀ ਚਲਾ ਰਹੇ ਹਨ।
ਇਸ ਮੋਕੇ ਡਾ. ਜੀਵਨ ਰਿੰਕੂ ਸਿੰਘ, ਸ਼ੰਕਰ ਰਾਮ, ਕਾਕਾ ਸਿੰਘ, ਅਵਤਾਰ ਬਾਠ, ਮਨਜੀਤ ਸਿੰਘ ਅਮਨਾ, ਸੁਨੀਲ ਕੁਮਾਰ, ਕੁਲਦੀਪ ਸਿੰਘ ਬਾਠ, ਜਤਿਦੰਰ ਗੋਗੀ, ਸੇਵਕ ਬਾਠ, ਰਾਜਵਿੰਦਰ ਸਿੰਘ ਲੱਖੀ ਆਦਿ ਨੇ ਖੂਨਦਾਨ ਕਰਕੇ ਕੈਂਪ ਵਿੱਚ ਆਪਨਾ ਯੋਗਦਾਨ ਪਾਇਆ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media