ਧੂਰੀ, 30 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਭਾਰਤੀ ਸੇਵਾ ਸੰਮਤੀ ਧੂਰੀ ਅਤੇ ਦੁਰਗਾ ਸੇਵਾ ਦਲ ਪੰਜਾਬ
ਵੱਲੋਂ ਸਿੱਧ ਪੀਠ ਮਾਤਾ ਸ੍ਰੀ ਨੈਨਾਂ ਦੇਵੀ ਜੀ ਮੰਦਿਰ (ਹਿਮਾਚਲ ਪ੍ਰਦੇਸ਼) ਵਿਖੇ 47ਵਾਂ ਸਲਾਨਾ ਭੰਡਾਰਾ, ਵਲੰਟੀਅਰ ਕੈਂਪ ਅਤੇ ਮੈਡੀਕਲ ਕੈਂਪ ਲਗਾਉਣ ਲਈ ਰਸਦ ਦਾ ਟਰੱਕ ਨੂੰ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਕੁਮਾਰ ਗੋਇਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਸੇਵਾ ਸੰਮਤੀ ਦੇ ਜਨਰਲ ਸਕੱਤਰ ਪਿਆਰ ਚੰਦ ਸੰਖਿਆਣ ਨੇ ਦੱਸਿਆ ਕਿ ਸੰਸਥਾ ਵੱਲੋਂ 31 ਜੁਲਾਈ ਤੋਂ 8 ਅਗਸਤ ਤੱਕ ਮਾਤਾ ਸ੍ਰੀ ਨੈਨਾਂ ਦੇਵੀ ਮੰਦਿਰ ਵਿਖੇ ਜਿੱਥੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ, ਉਥੇ ਹੀ ਸੇਵਾ ਸੰਮਤੀ ਅਤੇ ਦੁਰਗਾ ਸੇਵਾ ਦਲ ਵੱਲੋਂ ਵਲੰਟੀਅਰ ਸੇਵਾ ਮੁਹੱਈਆਂ ਕਰਵਾਉਂਦੇ ਹੋਏ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਪ੍ਰਧਾਨ ਖਰੈਤੀ ਰਾਮ ਬਾਂਸਲ, ਗਿਆਨ ਚੰਦ ਗਰਗ, ਪੂਰਨ ਚੰਦ ਸਿੰਗਲਾ, ਸੁਭਾਸ ਚੰਦਰ, ਟੇਕ ਬਹਾਦਰ ਸ੍ਰੀਵਾਸਤਵਾ, ਸੁਖਵਿੰਦਰ ਸਿੰਘ ਕਾਂਝਲਾ, ਸੰਜੇ ਸਿੰਗਲਾ, ਗਿਆਨ ਚੰਦ ਮਿੱਤਲ, ਰਾਮ ਗੋਪਾਲ ਸ਼ਰਮਾ, ਹਰਜੀਤ ਸਿੰਘ ਢਿੱਲੋਂ, ਯਸਪਾਲ ਬਾਂਸਲ, ਅਨੁਰਾਗ ਗੋਇਲ, ਰਾਜੇਸ਼ ਕੁਮਾਰ ਰਾਜੂ, ਕ੍ਰਿਸ਼ਨ ਲਾਲ ਮਿੱਤਲ, ਪ੍ਰੈੱਸ ਸਕੱਤਰ ਬਿੰਨੀ ਗਰਗ, ਸਮੀਰ ਗਰਗ, ਸੰਦੀਪ ਗਰਗ ਅਤੇ ਗੁਰਮੇਲ ਸਿੰਘ ਆਦਿ ਵੀ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media