Tuesday, November 24, 2026

ਅਮਰੀਕ ਜੱਸਲ ਨੇ `ਸੁਨੇਹਾ ਫਤਿਹਵੀਰ ਦਾ` ਗੀਤ `ਚ ਮਾਸੂਮ ਬੱਚੇ ਦੇ ਬੋਰਵੈਲ `ਚ ਡਿੱਗਣ ਦੇ ਦਰਦ ਨੂੰ ਬਿਆਨਿਆ

ਲੌਂਗੋਵਾਲ, 30 ਜੁਲਾਈ  (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਰੀਲੇ ਗਾਇਕ ਅਮਰੀਕ ਜੱਸਲ ਦਾ ਹਾਲ ਹੀ `ਚ ਨਵਾਂ PUNJ2607201910ਆਡੀਓ ਗੀਤ `ਸੁਨੇਹਾ ਫਤਿਹਵੀਰ ਦਾ` ਰਲੀਜ਼ ਹੋਇਆ ਹੈ।ਅਮਰੀਕ ਜੱਸਲ ਦੇ ਇਸ ਗੀਤ ਦੇ ਬੋਲ ਕੁਲਵਿੰਦਰ ਮਾਹੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਟੀ.ਐਮ.ਟੀ ਨੇ ਦਿੱਤਾ ਹੈ।ਇਸ ਗੀਤ ਨੂੰ ਯੂ.ਕੇ ਐਂਜਲ ਰਿਕਾਰਡਜ਼ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ ਹੈ।ਇਸ ਗੀਤ ਦੇ ਪ੍ਰੋਡਿਊਸਰ ਕੰਵਲ ਢਿਲੋਂ ਹਨ।
           ਦੱਸ ਦਈਏ ਕਿ ਇਸ ਗੀਤ `ਚ ਅਮਰੀਕ ਜੱਸਲ ਨੇ ਸੰਗਰੂਰ ਜ਼ਿਲ੍ਹੇ `ਚ ਫਹਿਤਵੀਰ ਨਾਂ ਦੇ ਮਾਸੂਮ ਬੱਚੇ ਦੇ ਬੋਰਵੈਲ `ਚ ਡਿੱਗਣ ਦੇ ਦਰਦ ਨੂੰ ਬਿਆਨ ਕੀਤਾ ਹੈ।ਇਸ ਗੀਤ `ਚ ਅਮਰੀਕ ਜੱਸਲ ਨੇ ਫਤਿਹਵੀਰ ਦੇ ਅਧੂਰੇ ਚਾਵਾਂ ਨੂੰ ਦੱਸਿਆ, ਜੋ ਸੁਣਨ `ਚ ਕਾਫੀ ਭਾਵੁਕ ਹਨ।ਫਹਿਤਵੀਰ ਆਪਣੇ ਇਕ-ਇਕ ਚਾਅ ਨੂੰ ਆਪਣੀ ਮਾਂ ਨੂੰ ਬਿਆਨ ਕਰਦਾ ਹੈ।ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕ ਜੱਸਲ ਦਾ ਇਹ ਗੀਤ ਲੋਕਾਂ ਦੀ ਪਸੰਦ `ਤੇ ਜ਼ਰੂਰ ਖਰਾ ਉਤਰੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply