ਲੌਂਗੋਵਾਲ, 30 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਰੀਲੇ ਗਾਇਕ ਅਮਰੀਕ ਜੱਸਲ ਦਾ ਹਾਲ ਹੀ `ਚ ਨਵਾਂ ਆਡੀਓ ਗੀਤ `ਸੁਨੇਹਾ ਫਤਿਹਵੀਰ ਦਾ` ਰਲੀਜ਼ ਹੋਇਆ ਹੈ।ਅਮਰੀਕ ਜੱਸਲ ਦੇ ਇਸ ਗੀਤ ਦੇ ਬੋਲ ਕੁਲਵਿੰਦਰ ਮਾਹੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਟੀ.ਐਮ.ਟੀ ਨੇ ਦਿੱਤਾ ਹੈ।ਇਸ ਗੀਤ ਨੂੰ ਯੂ.ਕੇ ਐਂਜਲ ਰਿਕਾਰਡਜ਼ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ ਹੈ।ਇਸ ਗੀਤ ਦੇ ਪ੍ਰੋਡਿਊਸਰ ਕੰਵਲ ਢਿਲੋਂ ਹਨ।
ਦੱਸ ਦਈਏ ਕਿ ਇਸ ਗੀਤ `ਚ ਅਮਰੀਕ ਜੱਸਲ ਨੇ ਸੰਗਰੂਰ ਜ਼ਿਲ੍ਹੇ `ਚ ਫਹਿਤਵੀਰ ਨਾਂ ਦੇ ਮਾਸੂਮ ਬੱਚੇ ਦੇ ਬੋਰਵੈਲ `ਚ ਡਿੱਗਣ ਦੇ ਦਰਦ ਨੂੰ ਬਿਆਨ ਕੀਤਾ ਹੈ।ਇਸ ਗੀਤ `ਚ ਅਮਰੀਕ ਜੱਸਲ ਨੇ ਫਤਿਹਵੀਰ ਦੇ ਅਧੂਰੇ ਚਾਵਾਂ ਨੂੰ ਦੱਸਿਆ, ਜੋ ਸੁਣਨ `ਚ ਕਾਫੀ ਭਾਵੁਕ ਹਨ।ਫਹਿਤਵੀਰ ਆਪਣੇ ਇਕ-ਇਕ ਚਾਅ ਨੂੰ ਆਪਣੀ ਮਾਂ ਨੂੰ ਬਿਆਨ ਕਰਦਾ ਹੈ।ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕ ਜੱਸਲ ਦਾ ਇਹ ਗੀਤ ਲੋਕਾਂ ਦੀ ਪਸੰਦ `ਤੇ ਜ਼ਰੂਰ ਖਰਾ ਉਤਰੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …