ਲੌਂਗੋਵਾਲ, 30 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਜਿਲਾ ਪ੍ਰਸਾਸਨ ਦੇ
ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਦਿਵਸ ਨੂੰ ਸਮਰਪਿਤ ਵਾਰ ਹੀਰੋਜ ਸਟੇਡੀਅਮ, ਸੰਗਰੂਰ ਵਿਖੇ ਚੱਲ ਰਹੇ ਤਿੰਨ ਰੋਜਾ ਜਿਲਾ ਪੱਧਰ ਕੰਪੀਟੀਸਨ ਲੜਕੇ ਲੜਕੀਆਂ (ਅੰਡਰ-14) ਦੇ ਦੂਸਰੇ ਦਿਨ ਵੱਖ ਵੱਖ ਗੇਮਜ ਦੇ ਮੈਚ ਕਰਵਾਏ ਗਏ ਅਤੇ ਨਤੀਜੇ ਇਸ ਪ੍ਰਕਾਰ ਰਹੇ
ਅਥਲੈਟਿਕਸ (ਲੜਕੇ) 200 ਮੀਟਰ ਦੌੜ ਵਿੱਚ ਰਾਜਿੰਦਰ ਸਿੰਘ ਸੁਨਾਮ ਨੇ ਪਹਿਲਾ, ਸੁਮਨਜੀਤ ਸਿੰਘ ਦਿੜਬਾ ਨੇ ਦੂਸਰਾ ਅਤੇ ਰਣਜੋਤ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ (ਲੜਕੀਆਂ) 200 ਮੀਟਰ ਦੌੜ ਵਿੱਚ ਸੁਖਮਨਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਕਰਨਵੀਰ ਕੌਰ ਧੂਰੀ ਨੇ ਦੂਸਰਾ ਅਤੇ ਰਾਸੀ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਈਵੈਟ ਹਾਈ ਜੰਪ (ਲੜਕੇ) ਵਿੱਚ ਹਰਮਨ ਸਿੰਘ ਸੁਨਾਮ ਨੇ ਪਹਿਲਾ, ਹਰਪ੍ਰੀਤ ਸਿੰਘ ਸੰਗਰੂਰ ਨੇ ਦੂਸਰਾ ਅਤੇ ਹਰਮਨਦੀਪ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਾਈ ਜੰਪ (ਲੜਕੀਆਂ) ਵਿੱਚ ਮਨਜੋਤ ਕੌਰ ਦਿੜਬਾ ਨੇ ਪਹਿਲਾ, ਰਾਸੀ ਸੰਗਰੂਰ ਨੇ ਦੂਸਰਾ ਅਤੇ ਨਵਰੀਤ ਕੌਰ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਵਿੱਚ 28 ਤੋ 30 ਕਿਲੋ ਭਾਰ ਵਰਗ ਵਿੱਚ ਜਸ਼ਨਪ੍ਰੀਤ ਕੌਰ ਮਾਲੇਰਕੋਟਲਾ ਨੇ ਪਹਿਲਾ ਅਤੇ ਨੋਰਿਲਾ ਮਾਲੇਰਕੋਟਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।30 ਤੋ 32 ਕਿਲੋ ਭਾਰ ਵਰਗ ਵਿੱਚ ਅਰਿਬਾ ਮਾਲੇਰਕੋਟਲਾ ਨੇ ਪਹਿਲਾ ਅਤੇ ਅਮੀਰਾ ਰੋਹੀੜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।32 ਤੋ 34 ਕਿਲੋ ਭਾਰ ਵਰਗ ਵਿੱਚ ਕਮਲਜੀਤ ਕੌਰ ਸੰਗਰੂਰ ਨੇ ਪਹਿਲਾ ਅਤੇ ਏਮਾਨ ਸੰਗਰੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਗੇਮ ਹੈਡਬਾਲ (ਲੜਕਿਆਂ) ਵਿਚ ਐਸ.ਪੀ.ਐਸ ਸਕੂਲ ਸੰਗਰੂਰ ਦੀ ਟੀਮ ਨੇ ਪਹਿਲਾ, ਨੌਜਵਾਨ ਯੂਥ ਸਪੋਰਟਸ ਕਲੱਬ ਦੁੱਗਾਂ ਨੇ ਦੂਸਰਾ ਅਤੇ ਰਾਜ ਹਾਈ ਸੀਨੀਅਸ ਸੈਕੰਡਰੀ ਸਕੂਲ ਸੰਗਰੂਰ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਹੈਡਬਾਲ (ਲੜਕੀਆਂ) ਵਿੱਚ ਸ ਸ ਸ ਸਕੂਲ ਦੁੱਗਾਂ ਨੇ ਪਹਿਲਾ ਅਤੇ ਨੌਜਵਾਨ ਯੂਥ ਸਪੋਰਟਸ ਕਲੱਬ ਦੁੱਗਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ (ਲੜਕੇ) ਵਿੱਚ ਸੁਨਾਮ ਨੇ ਮਾਲੇਰਕੋਟਲਾ ਨੂੰ 2-0 ਨਾਲ ਹਰਾਇਆ, ਕਾਤਰੋਂ ਨੇ ਅਲ ਫਲਾਹ ਸਕੂਲ ਮਾਲੇਰਕੋਟਲਾ ਨੂੰ 2-0 ਨਾਲ ਹਰਾਇਆ, ਅਲਕਾਊਸਰ ਮਾਲੇਰਕੋਟਲਾ ਨੇ ਕਾਂਗੜੀਆ ਨੂੰ 2-0 ਨਾਲ ਹਰਾਇਆ, ਅਕਾਲ ਅਕੈਡਮੀ ਮੂਣਕ ਨੇ ਖੇੜੀ ਚਹਿਲਾਂ ਨੂੰ 3-2 ਨਾਲ ਹਰਾਇਆ ਅਤੇ ਅਕਾਲ ਅਕੈਡਮੀ ਉਭਿਆ ਨੇ ਬਾਲਦ ਖੁਰਦ ਨੂੰ 2-0 ਨਾਲ ਹਰਾਇਆ। ਦੂਜੇ ਸੈਸ਼ਨ ਵਿੱਚ ਆਰ,ਐਮ,ਐਸ.ਏ ਸੁਨਾਮ ਨੇ ਸੁਨਾਮ ਸਟੇਡੀਅਮ ਦੀ ਟੀਮ ਨੂੰ 2-0 ਨਾਲ ਹਰਾਇਆ, ਜੀ.ਜੀ.ਐਸ ਸਕੂਲ ਸੰਗਰੂਰ ਦੀ ਟੀਮ ਨੇ ਕਾਤਰੋ ਨੂੰ 2੍ਰ0 ਨਾਲ ਹਰਾਇਆ, ਅਲਕਾਉਸਰ ਮਾਲੇਰਕੋਟਲਾ ਨੇ ਅਕਾਲ ਅਕੈਡਮੀ ਉਭਿਆ ਨੂੰ 3-0 ਨਾਲ ਹਰਾਇਆ ਅਤੇ ਵਾਰ ਹੀਰੋਜ ਸਟੇਡੀਅਮ ਸੰਗਰੂਰ ਦੀ ਟੀਮ ਨੇ ਮੂਣਕ ਅਕਾਲ ਅਕੈਡਮੀ ਦੀ ਟੀਮ ਨੂੰ 3੍ਰ0 ਨਾਲ ਹਰਾਇਆ। ਗੇਮ ਖੋਹ੍ਰਖੋਹ (ਲੜਕਿਆਂ) ਵਿੱਚ ਅਣਦਾਣਾ ਨੇ ਸੇਰਪੁਰ੍ਰ2 ਨੂੰ ਹਰਾਇਆ , ਛਾਹੜ ਨੇ ਮਾਮਦਪੁਰ ਨੂੰ ਹਰਾਇਆ, ਘਨੌਰੀ ਕਲਾਂ (ਸੇਰਪੁਰ) ਨੇ ਪਿੰਡ ਡੂਡੀਆਂ ਨੂੰ ਹਰਾਇਆ, ਭਸੌੜ ਨੇ ਬੰਗਾਵਾਲੀ ਨੂੰ ਹਰਾਇਆ ਅਤੇ ਅੰਨਦਾਣਾ ਨੇ ਛਾਹੜ ਨੂੰ ਹਰਾਇਆ। ਖੋਹ੍ਰਖੋਹ (ਲੜਕੀਆਂ) ਵਿੱਚ ਘਨੌਰੀ ਕਲਾਂ ਨੇ ਦਿੜਬਾ ਨੂੰ ਹਰਾਇਆ, ਡੂਡੀਆ ਨੇ ਧੂਰੀ ਨੂੰ ਹਰਾਇਆ, ਅੰਨਦਾਣਾ ਨੇ ਬੰਗਾਵਾਲੀ ਨੂੰ ਹਰਾਇਆ ਅਤੇ ਘਨੌਰ ਕਲਾਂ (ਸੇਰਪੁਰ) ਨੇ ਧੂਰੀ ਨੂੰ ਹਰਾਇਆ।ਗੇਮ ਬਾਸਕਟਬਾਲ (ਲੜਕਿਆਂ) ਵਿੱਚ ਜੀ.ਜੀ.ਐਸ ਪਬਲਿਕ ਸਕੂਲ ਸੰਗਰੂਰ ਨੇ ਭੁਟਾਲ ਕਲਾਂ (ਲਹਿਰਾ) ਨੂੰ ਹਰਾਇਆ।ਬਾਸਕਟਬਾਲ (ਲੜਕੀਆਂ) ਵਿੱਚ ਜੀ.ਜੀ.ਐਸ ਪਬਲਿਕ ਸਕੂਲ ਸੰਗਰੂਰ ਨੇ ਪਿੰਡ ਮੌੜਾ (ਦਿੜਬਾ) ਨੂੰ ਹਰਾਇਆ।
ਜੂਡੋ ਲੜਕੇ 25 ਕਿਲੋ ਭਾਰ ਵਰਗ ਵਿੱਚ ਗੁਰਮੋਨ ਸਿੰਘ ਨੇ ਪਹਿਲਾ, ਸੰਦੇਸ ਕੁਮਾਰ ਨੇ ਦੂਸਰਾ ਅਤੇ ਵਰਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।30 ਕਿਲੋ ਭਾਰ ਵਰਗ ਵਿੱਚ ਨਸਨ ਅਗਨੀਹੋਤਰੀ ਨੇ ਪਹਿਲਾ, ਲਵਿਸ ਖੁਰਾਣਾ ਨੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜੂਡੋ ਲੜਕੀਆਂ 23 ਕਿਲੋ ਭਾਰ ਵਰਗ ਵਿੱਚ ਭਾਵਨਾ ਚੌਹਾਨ ਨੇ ਪਹਿਲਾ, ਮਹਿਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।27 ਕਿਲੋ ਭਾਰ ਵਰਗ ਵਿੱਚ ਨੀਤਿਕਾ ਗਰਗ ਨੇ ਪਹਿਲਾ ਅਤੇ ਜਿਯਾ ਸੰਗਰੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 32 ਕਿਲੋ ਭਾਰ ਵਰਗ ਵਿੱਚ ਅਰਨਵੀ ਸੈਣੀ ਨੇ ਪਹਿਲਾ ਅਤੇ ਗਗਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਟੇਬਲ ਟੈਨਿਸ (ਲੜਕਿਆ) ਵਿੱਚ ਜਸਕਰਨ ਸਿੰਘ ਧੂਰੀ ਨੇ ਪਹਿਲਾ, ਕ੍ਰਿਸਨਾ ਜੀ ਜੀ ਐਸ ਸਕੂਲ ਨੇ ਦੂਸਰਾ ਅਤੇ ਮਨੀਕ ਜੀ ਜੀ ਐਸ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਟੇਬਲ ਟੈਨਿਸ (ਲੜਕੀਆ) ਵਿੱਚ ਨਾਇਯਾ ਜੀ.ਜੀ.ਐਸ ਸਕੂਲ ਨੇ ਪਹਿਲਾ, ਅਨਜਲੀ ਧੂਰੀ ਨੇ ਦੂਸਰਾ ਅਤੇ ਸਾਕਸ਼ੀ ਸ ਸ ਸ ਸਕੂਲ ਧੂਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੇਮ ਹਾਕੀ (ਲੜਕਿਆ) ਵਿੱਚ ਛਾਜਲੀ ਨੇ ਰਾਮਪੁਰ ਛੰਨਾਂ ਨੂੰ 2-0 ਨਾਲ ਹਰਾਇਆ, ਅਮਰਗੜ ਨੇ ਬਲਿਆਲ ਨੂੰ 15-0 ਨਾਲ ਹਰਾਇਆ, ਕਾਕੜਾ ਨੇ ਬਾਬਾ ਸਾਹਿਬ ਦਾਸ ਸਕੂਲ ਦੀ ਟੀਮ ਨੂੰ 1-0 ਨਾਲ ਹਰਾਇਆ।
ਇਸ ਮੌਕੇ ਯੋਗਰਾਜ ਜਿਲਾ ਖੇਡ ਅਫਸਰ ਸੰਗਰੂਰ, ਸਿਵਰਾਜ ਸਿੰਘ ਢੀਡਸਾ ਸਹਾਇਕ ਜਿਲਾ ਸਿਖਿਆ ਅਫਸਰ, ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ, ਪੀ.ਟੀ., ਡੀ.ਪੀਜ ਤੋ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚ ਅਤੇ ਸਟਾਫ ਆਦਿ ਹਾਜਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media