Sunday, February 22, 2026

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ

PPNJ0308201906ਅੰਮ੍ਰਿਤਸਰ, 29 ਜੁਲਾਈ ( ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੰਜਾਬੀ ਸਕਰੀਨ ਕਲੱਬ ਵਲੋਂ ਮਹਾਨ ਗਾਇਕ ਪਦਮ ਸ਼੍ਰੀ ਮੁਹੰਮਦ ਰਫੀ ਦੀ 39ਵੀਂ ਬਰਸੀ ਨੂੰ ਸਰਮਪਿਤ 11ਵੀਂ ਫਿਲਮੀ ਗੀਤਾਂ ਭਰੀ ਸ਼ਾਮ (ਓਲਡ ਇਜ਼ ਗੋਲਡ ਰਫੀ ਨਾਈਟ) ਦਾ ਆਯੋਜਨ ਕੀਤਾ ਗਿਆ।  
     ਇਸ ਪ੍ਰੋਗਰਾਮ ਦਾ ਸ਼ੁਭਆਰੰਭ ਮੁੱਖ ਮਹਿਮਾਨ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਸ਼ੇਸ਼ ਮਹਿਮਾਨ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਫਿਲਮ ਐਕਟਰ ਗੁਰਪ੍ਰੀਤ ਸਿੰਘ ਘੁੱਗੀ ਵਲੋਂ ਜਤਿੰਦਰ ਬਰਾੜ, ਦਲਜੀਤ ਅਰੋੜਾ, ਅਰਵਿੰਦਰ ਭੱਟੀ ਅਤੇ ਤਰਲੋਚਨ ਸਿੰਘ ਨਾਲ ਮਿਲ ਕੇ ਜਯੋਤੀ ਜਗਾ ਕੇ ਕੀਤਾ , ਜਦਕਿ ਪੰਜਾਬ ਨਾਟਸ਼ਾਲਾ ਵਲੋਂ ਅਹਿਮ ਸ਼ਖਸ਼ੀਅਤਾਂ ਨੂੰ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ, ਅਰਜੁਨ ਸਿੰਘ ਵਿਰਦੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤੇ।
 ਦਲਜੀਤ ਸਿੰਘ ਅਰੋੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਗੀਤ ਦੀ ਦੁਨੀਆਂ ਦੀ ਨਾਮਵਰ ਸ਼ਖਸ਼ੀਅਤ ਮੁਹੰਮਦ ਰਫੀ ਨੂੰ ਉਨਾਂ ਦੇ ਗਾਏ ਸਦਾ ਬਹਾਰ ਗੀਤਾਂ `ਤੇ ਆਧਾਰਿਤ ਪ੍ਰੋਗਰਾਮ ਨਾਲ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ ਹੈ।ਪ੍ਰੋਗਰਾਮ ਦੋਰਾਨ ਗੀਤ ਗਾਇਣ ਮੁਕਾਬਲਾ ਵੀ ਕਰਵਾਇਆ ਗਿਆ।ਜਿਸ ਵਿੱਚ 13 ਸਾਲ ਦੀ ਉਮਰ ਦੇ ਬੱਚੇ ਬੱਚੀਆਂ ਤੋਂ ਇਲਾਵਾ ਬਜਰੁਗਾਂ ਨੇ ਵੀ ਗੀਤ ਪੇਸ਼ ਕੀਤੇ।ਪੰਜਾਬੀ ਸਿਨੇਮਾ ਵਿੱਚ ਅਹਿਮ ਯੋਗਦਾਨ ਪਾਉਣ `ਤੇ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਰੱਖੜੀ ਹੁੰਦਲ, ਬੀਬੀ ਵਰਮਾ, ਬਲਬੀਰ ਸਿੰਘ, ਮੁਨੀਸ਼ ਸਾਹਨੀ, ਵਿਜੈ ਟੰਡਨ, ਰਤਨ ਔਲਖ, ਇਕਬਾਲ ਢਿੱਲੋਂ ਆਦਿ ਕਲਾਕਾਰਾਂ ਨੂੰ `ਪੰਜਾਬੀ ਸਿਨੇਮਾ ਪ੍ਰਾਈਡ ਐਵਾਰਡ` ਨਾਲ ਸਨਮਾਨਿਤ ਕੀਤਾ ਗਿਆ।  
ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸੰਸਥਾ ਨੂੰ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕਰਨ `ਤੇ ਵਧਾਈ ਦਿੱਤੀ।   
ਨਾਟਸ਼ਾਲਾ ਸੰਸਥਾ ਦੇ ਮੁੱਖੀ ਜਤਿੰਦਰ ਬਰਾੜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਜਿਥੇ ਨੌਜਵਾਨ ਪੀੜ੍ਹੀ ਪੁਰਾਤਣ ਸਭਿਆਚਾਰ ਨਾਲ ਜੁੜਦੀ ਹੈ, ਉਥੇ ਲੱਚਰ ਗੀਤਾਂ ਤੋਂ ਕਿਨਾਰਾ ਵੀ ਕਰਦੀ ਹੈ।
 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply