Friday, September 4, 2026

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

PPNJ0308201907ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 02-08-19 ਤੋ 07-08-19 ਤੱਕ ਜਿਲੇ ਦੀ ਸਾਰੀਆਂ ਸੰਸਥਾਵਾਂ  `ਐਮਪਾਵਰ ਪੇਰੈਨਟਸ ਐਨਏਬਲ ਬਰੈਸਟ ਫੀਡਿੰਗ`  ਥੀਮ ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲਾ ਟੀਕਾਕਰਣ ਆਫਸਰ ਡਾ. ਕਿਰਨ ਬਾਲਾ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।ਰੈਲੀ ਵਿੱਚ ਡਾ: ਮੋਹਨ ਲਾਲ ਅੱਤਰੀ, ਪੈਰਾ ਮੈਡੀਕਲ ਸਟਾਫ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦੇ ਦੁੱਧ ਨਾਲ ਬੱਚੇ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੂੰਦਾ ਹੈ। ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਕਿਉਂਕਿ ਮਾਂ ਦੇ ਪਹਿਲੇ ਦੁੱਧ ਵਿੱਚ ਕਲੋਸਟਰਮ (ਗਾੜਾ ਦੁੱਧ) ਪਾਇਆ ਜਾਂਦਾ ਹੈ ਜੋ ਕਿ ਬੱਚਿਆਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਧਾਨ ਕਰਦਾ ਹੈ ਅਤੇ ਨਾਲ ਹੀ ਕੈਲਸ਼ੀਅਮ, ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।
ਡਾ. ਮੋਹਨ ਲਾਲ ਅਤਰੀ ਨੇ ਦੱਸਿਆ ਕਿ ਬੱਚੇ ਨੂੰ ਡੱਬੇ ਵਾਲਾ ਦੁੱਧ ਨਹੀ ਪਿਲਾਉਣਾ ਚਾਹਿਦਾ ਹੈ। ਬੱਚੇ ਨੂੰ 6  ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣਾ ਜਰੂਰੀ ਹੈ।ਮਾਂ ਦਾ ਦੁੱਧ ਨਾ ਪਿਲਾਉਣ ਨਾਲ ਟੱਟੀਆਂ ਉਲਟੀਆਂ, ਨਿਮੋਨੀਆ ਅਤੇ ਦਿਮਾਗੀ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦੀ ਸਿਹਤ ਠੀਕ ਰਹਿੰਦੀ ਹੈ ਇਸ ਨਾਲ ਅਗਲੀ ਪ੍ਰ੍ਰਗਨੇਂਸੀ ਜਲਦੀ ਨਹੀ ਹੂੰਦੀ। ਜੋ ਮਾਂਵਾਂ ਬੱਚਿਆ ਨੂੰ ਦੁੱਧ ਨਹੀ ਪਿਲਾਉਂਦੀਆ ਉਹਨਾਂ ਵਿੱਚ ਮੋਟਾਪਾ, ਕੈਂਸਰ ਆਦਿ ਬਿਮਾਰੀਆਂ ਹੋ ਸਕਦੀਆਂ ਹਨ।
ਇਸ ਮੋਕੇ ਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਐਲ.ਐਚ.ਵੀ ਚੰਪਾ ਰਾਣੀ, ਸਰਿਸ਼ਟਾ, ਇੰਦਰਜੀਤ, ਵਿਪਨ ਆਨੰਦ ਆਦਿ ਹਾਜ਼ਰ ਸਨ।
 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply