Saturday, August 15, 2026

ਸਕੂਲ ਬੱਸ `ਤੇ ਹਮਲਾ ਤੇ ਮਾਮਲੇ `ਚ ਦੋ ਖਿਲਾਫ ਕੇਸ

PPNJ0408201903ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਬੱਸ `ਤੇ ਹਮਲਾ ਕਰਨ ਦੇ ਮਾਮਲੇ ਵਿਚ ਭੀਖੀ ਪੁਲਿਸ ਨੇ 2 ਵਿਅਕਤੀਆਂ ਖਿ਼ਲਾਫ ਮਾਮਲਾ ਦਰਜ ਕੀਤਾ ਹੈ। ਬੱਸ ਚਾਲਕ ਚਮਕੌਰ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਸਵੇਰੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਿਵੇਂ ਹੀ ਸਕੂਲ ਪੁੱਜਾ ਤਾਂ ਉੱਥੇ ਖੜੇ ਕੁੱਝ ਵਿਅਕਤੀ ਸਕੂਲੀ ਵਿਦਿਆਰਥਣਾਂ ਦੀ ਮੋਬਾਈਲ `ਤੇ ਵੀਡੀਓ ਬਣਾਉਣ ਲੱਗ ਪਏ ਜਿਸ ਦਾ ਉਸ ਨੇ ਵਿਰੋਧ ਕੀਤਾ।ਉਸ ਸਮੇਂ ਨੌਜਵਾਨ ਚੁੱਪਚਾਪ ਉੱਥੋਂ ਚਲੇ ਗਏ, ਪ੍ਰੰਤੂ ਸਕੂਲ ਦੀ ਛੁੱਟੀ `ਤੇ ਨੌਜਵਾਨਾਂ ਨੇ ਆ ਕੇ ਸਕੂਲ ਬੱਸ `ਤੇ ਹਮਲਾ ਕਰ ਦਿੱਤਾ।ਜਿਸ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ `ਚ ਸਵਾਰ ਸਕੂਲੀ ਵਿਦਿਆਰਥੀਆ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਘਟਨਾ ਦਾ ਪਤਾ ਲੱਗਣ `ਤੇ ਸਕੂਲ ਕਮੇਟੀ ਦੇ ਚੇਅਰਮੈਨ ਸੁਰੇਸ਼ ਕੁਮਾਰ ਸਿੰਗਲਾ ਨੇ ਉੱਥੇ ਪਹੰੁਚ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
 ਮੌਕੇ `ਤੇ ਪਹੁੰਚੇ ਸਬ ਇੰਸਪੈਕਟਰ ਸ਼ਿਵਜੀ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜਗਸੀਰ ਸਿੰਘ ਪੁੱਤਰ ਮੱਖਣ ਸਿੰਘ ਤੇ ਸੁਖਪ੍ਰੀਤ ਸਿੰਘ ਪੁੱਤਰ ਸਵ. ਗੁਰਦਿੱਤ ਸਿੰਘ ਵਾਸੀ ਭੀਖੀ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ।
 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply