ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਮਾਜ ਸੇਵਾ ਨੂੰ ਸਮਰਪਿਤ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਚਰਨਜੀਤ ਕੌਰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ `ਚ ਮੁਲਾਜ਼ਮ ਹਨ ਤੇ ਉਹ ਘਰ ਦੇ ਪੁਰਾਣੇ ਕੱਪੜਿਆਂ, ਪਰਦਿਆਂ, ਬੈੱਡ ਸੀਟਾਂ ਆਦਿ ਤੋਂ ਥੈਲੇ ਤਿਆਰ ਕਰਕੇ ਹਰ ਰੋਜ਼ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਮੁਫਤ ਵਿੱਚ ਵੰਡਦੇ ਹਨ । ਉਹਨਾਂ ਵਲੋਂ ਹਰ ਇੱਕ ਸ਼ਬਜੀ ਖਰੀਦਣ ਆਉਣ ਵਾਲੇ ਸ਼ਹਿਰ ਨਿਵਾਸੀ ਨੂੰ ਦੱਸਿਆ ਜਾਂਦਾ ਹੈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਲ ਵਾਤਾਵਰਨ `ਤੇ ਕਿੰਨਾ ਮਾੜਾ ਅਸਰ ਪੈਂਦਾ ਹੈ।ਇਹ ਪਲਾਸਟਿਕ ਦੇ ਲਿਫਾਫੇ ਗਲਦੇ ਨਹੀਂ ਸਗੋਂ ਇਹ ਮਾੜਾ ਪ੍ਰਭਾਵ ਪੈਦਾ ਕਰਦੇ ਹਨ।ਇਸ ਨਾਲ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਬਲੋਕਜ਼ ਹੁੰਦਾ ਹੈ। ਅਵਾਰਾ ਪਸ਼ੂ ਵੀ ਇਹਨਾਂ ਪਲਾਸਟਿਕ ਦੇ ਲਿਫਾਫਿਆਂ ਨੂੰ ਆਪਣੀ ਖੁਰਾਕ ਸਮਝਦੇ ਹੋ ਖਾ ਜਾਂਦੇ, ਜੋ ਕਿ ਇਹਨਾਂ ਦੀ ਪਾਚਨ ਪ੍ਰਕਿਰਿਆ ਤੇ ਬੁਰਾ ਅਸਰ ਪਾਉਂਦੇ ਹਨ, ਇਹਨਾਂ ਪਸ਼ੂਆਂ ਦੀ ਮੌਤ ਦਾ ਕਾਰਨ ਬਣਦੇ ਹਨ ।
ਸਮਾਜ ਸੇਵੀ ਜੋੜੀ ਦਾ ਕਹਿਣਾ ਹੈ ਕਿ ਸਮਾਜ ਵਿੱਚੋਂ ਪਲਾਸਟਿਕ ਦੇ ਲਿਫਾਫਿਆਂ ਦੀ ਆਦਤ ਨੂੰ ਖਤਮ ਕਰਨ ਲਈ ਸਭ ਨੂੰ ਹੰਭਲਾ ਮਾਰਨ ਚਾਹੀਦਾ ਫਿਰ ਹੀ ਇਸ ਤੋਂ ਸਮਾਜ ਛੁਟਕਾਰਾ ਮਿਲ ਸਕਦਾ ਹੈ।ਇਸ ਜੋੜੀ ਦੇ ਕਾਰਜ਼ ਦੀ ਸ਼ਹਿਰ ਨਿਵਾਸੀ ਸ਼ਲਾਘਾ ਕਰ ਰਹੇ ਹਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media