Thursday, April 16, 2026

ਸੜਕ ਹਾਦਸੇ ਦੀ ਸ਼ਿਕਾਰ ਹੋਈ ਹਰਸਿਮਰਨਜੀਤ ਦੀ ਹਰੀ ਸਿੰਘ ਨੇ ਲਾਈ ਪੈਨਸ਼ਨ

PPNJ0408201905ਧੂਰੀ, 4 ਜੂਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਪਰਿਵਾਰ ਦੀ 37 ਲੜਕੀ ਹਰਸਿਮਰਨਜੀਤ ਕੌਰ ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਦਾ ਪਤਾ ਲੱਗਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੇ ਆਰਥਿਕ ਮੱਦਦ ਲਈ ਉਸ ਦੇ ਇਲਾਜ਼ ਲਈ ਆਪਣੀ ਨਿੱਜੀ ਕਮਾਈ ਵਿੱਚੋਂ 1 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।ਪੀੜਤ ਲੜਕੀ ਹਰਸਿਮਰਨਜੀਤ ਦੇ ਘਰ ਪਹੁੰਚ ਕੇ ਹਰੀ ਸਿੰਘ ਨੇ ਉਸ ਨੂੰ 1 ਹਜ਼ਾਰ ਰੁਪਏ ਦਾ ਪਹਿਲਾ ਚੈਕ ਸੌਂਪਦੇ ਹੋਏ ਕਿਹਾ ਕਿ ਹਰਸਿਮਰਨਜੀਤ ਦਾ ਬੁਲੰਦ ਹੌਂਸਲਾ ਸੱਚਮੁੱਚ ਦੂਜੇ ਲੋਕਾਂ ਲਈ ਇੱਕ ਮਿਸਾਲ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ।ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਹਰਸਿਮਰਨਜੀਤ ਨੂੰ ਹਰ ਸੰਭਵ ਮੱਦਦ ਦਿਵਾਉਣ ਦਾ ਭਰੋਸਾ ਦਿੱਤਾ।
ਵਰਨਣਯੋਗ ਹੈ ਕਿ ਦੇਸ਼ ਸੇਵਾ ਵਿਚ ਲੱਗੇ ਗੁਰਪ੍ਰੀਤ ਸਿੰਘ ਫੌਜੀ ਦੀ ਤਿੰਨ ਵਿਚੋਂ ਇਕ ਭੈਣ ਹਰਸਿਮਰਨਜੀਤ ਕੌਰ ਪਿਛਲੇ 8 ਸਾਲਾਂ ਪਹਿਲਾਂ ਕਾਰ ਅੱਗੇ ਇੱਕ ਅਵਾਰਾ ਪਸ਼ੂ ਆ ਜਾਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ।ਜਿਸ ਕਾਰਨ ਉਸ ਦੇ ਸਰੀਰ ਦੀ ਛਾਤੀ ਤੋਂ ਹੇਠਲਾ ਹਿੱਸਾ ਪਿਛਲੇ 8 ਸਾਲ ਤੋਂ ਬੇਜਾਨ ਪਿਆ ਹੈ ਅਤੇ ਉਹ ਬੈਡ `ਤੇ ਲੇਟ ਕੇ ਆਪਣੀ ਬਾਕੀ ਜ਼ਿੰਦਗੀ ਬਤੀਤ ਕਰ ਰਹੀ ਹੈ।ਇਸ ਮੌਕੇ ਅਕਾਲੀ ਦਲ ਦੇ ਆਗੂ ਹੰਸ ਰਾਜ ਗਰਗ, ਗੁਰਵਿੰਦਰ ਸਿੰਘ ਗਿੱਲ, ਮਨਵਿੰਦਰ ਸਿੰਘ ਬਿੰਨਰ, ਬੰਤ ਸਿੰਘ, ਤਲਵੀਰ ਧਨੇਸਰ, ਪਰਮਜੀਤ ਪੰਮਾਂ, ਮਿੰਟੂ ਧੂਰੀ, ਸਰਬਜੀਤ ਸਿੰਘ, ਅਮਰੀਕ ਸਿੰਘ ਬਰੜਵਾਲ, ਭੁਪਿੰਦਰ ਪਾਲ ਮਿੱਠਾ, ਪਰਮਜੀਤ ਧੂਰਾ, ਗੋਨਾ ਜਵੰਧਾ, ਵਿਸਾਖਾ ਸਿੰਘ, ਰਾਜਵੀਰ ਸਿੰਘ, ਸਰਬਜੀਤ ਸਿੰਘ ਲਾਡੀ, ਜਵੰਧਾ ਅਤੇ ਵਿਸਾਖਾ ਸਿੰਘ ਆਦਿ ਵੀ ਹਾਜ਼ਰ ਸਨ।  
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply