ਚੰਡੀਗੜ੍ਹ, 5 ਅਗਸਤ (ਪੰਜਾਬ ਪੋਸਟ ਬਿਉਰੋ) – ਉਤਰ ਭਾਰਤ ਦੇ ਪ੍ਰਸਿੱਧ ਰੀਅਲ ਇਸਟੇਟ ਡਿਵੈਲਪਰ ਤੇ ਬਿਲਡਰਜ਼ ਜੀ.ਬੀ.ਪੀ ਗੁਪਤਾ ਬਿਲਡਰਜ਼ ਐਂਡ
ਪ੍ਰਮੋਟਰਜ਼ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦਾ ਆਯੋਜਨ ਸਮਾਜ ਦੀਆਂ ਕੁੜੀਆਂ ਤੇ ਸੁਆਣੀਆਂ ਲਈ ਡੇਰਾ ਬੱਸੀ ਵਿਚ ਬਰਵਾਲਾ ਰੋਡ ਸਥਿਤ ਜੀ.ਬੀ.ਪੀ ਰੋਜਵੁੱਡ ਇਸਟੇਟ ਦੇ ਕਲੱਬ ਹਾਊਸ ਦੇ ਕੋਲ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਕੀਤਾ ਗਿਆ।ਗਰੁੱਪ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਦੇ ਲਈ ਵੀ ਗਰੁੱਪ ਦੇ ਸਾਰੇ ਸਾਈਟ ਦਫਤਰਾਂ ਵਿੱਚ ਤੀਆਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਗਰੁੱਪ ਨੇ ਔਰਤਾਂ ਦੇ ਲਈ ਖਾਣੇ ਤੇ ਮਹਿੰਦੀ ਦੇ ਨਾਲ ਕਈ ਤਰ੍ਹਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ।ਤੀਆਂ ਦਾ ਤਿਉਹਾਰ ਮਨਾਉਂਦਿਆਂ ਔਰਤਾਂ ਨੇ ਖੂਬਸੂਰਤ ਰੰਗ ਬਰੰਗੇ ਰਵਾਇਤੀ ਕੱਪੜਿਆਂ ਵਿੱਚ ਸੱਜ਼ ਧੱਜ਼ ਕੇ ਮਾਨਸੂਨ ਦਾ ਸਵਾਗਤ ਕੀਤਾ।
ਤਿਉਹਾਰ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਜੀ.ਬੀਪੀ ਗਰੁੱਪ ਦੇ ਸੇਲਜ਼ ਤੇ ਮਾਰਕੀਟਿੰਗ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਲੋਕਾਂ ਦੇ ਰੁਝੇਂਵੇਂ ਭਰੇ ਜੀਵਨ ਵਿਚ ਇਸ ਤਰ੍ਹਾਂ ਦੇ ਆਯੋਜਨ ਕਰਨਾ ਹਮੇਸ਼ਾਂ ਖੁਸ਼ੀ ਦੇ ਨਾਲ-ਨਾਲ ਇੱਕ ਦੂਜੇ ਨਾਲ ਗੱਲਬਾਤ ਕਰਨ ਤੇ ਤਿਉਹਾਰ ਦੀ ਭਾਵਨਾ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media