ਰੋਜੀ ਕਪੂਰਥਲਾ ਨੇ ਧਰਮਿੰਦਰ ਕੁਹਾਲੀ ਨੂੰ ਕੀਤਾ ਚਿੱਤ
ਸਮਰਾਲਾ, 9 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਵਿਖੇ ਦੁਰਗਾ ਅਸ਼ਟਮੀ ਦੇ ਮੇਲੇ `ਤੇ ਵਿਸ਼ਾਲ ਦੰਗਲ ਕਮੇਟੀ ਵੱਲੋਂ ਸਮੂਹ ਸਮਰਾਲਾ ਸ਼ਹਿਰ
ਨਿਵਾਸੀਆਂ, ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਭਰਥਲਾ ਰੋਡ ਸਮਰਾਲਾ ਵਿਖੇ ਕਰਵਾਇਆ ਗਿਆ।ਵਿਸ਼ਾਲ ਦੰਗਲ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਕੰਗ ਅਤੇ ਸੁਖਵਿੰਦਰ ਸਿੰਘ ਕਾਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 750 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ, ਕੁਲਵੀਰ ਕਾਈਨੌਰ, ਸੰਤ ਡੂਮਛੇੜੀ, ਸ਼ਿਵ ਬੈਂਸ ਨੇ ਦਿਲ ਖਿੱਚਵੇਂ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਜੀਤੀ ਮਾਛੀਵਾੜਾ, ਭੱਟੀ ਪਹਿਲਵਾਨ, ਪਾਲੀ ਕੋਚ, ਜਗਵੀਰ ਫਿਰੋਜਪੁਰ ਨੇ ਨਿਭਾਈ।ਜੋੜੇ ਬਣਾਉਣ ਦੀ ਸੇਵਾ ਬਾਬਾ ਦੀਪਾ ਬਾਬਾ ਫਲਾਹੀ, ਜੱਗਾ ਪਹਿਲਵਾਨ, ਵਿੱਕੀ ਢਿੱਲੋਂ ਅਤੇ ਆਲਮ ਖੇੜੀ ਪਹਿਲਵਾਨ ਨੇ ਕੀਤੀ।
ਇਸ ਛਿੰਝ ਦੌਰਾਨ ਝੰਡੀ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਰੂਬਲਜੀਤ ਖੰਨਾ ਅਤੇ ਸੋਨੂੰ ਚੀਮਾ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 20 ਮਿੰਟ ਚੱਲੀ, ਪਰ ਕਿਸੇ ਪਹਿਲਵਾਨ ਨੇ ਪਿੱਠ ਨਹੀਂ ਲੱਗਣ ਦਿੱਤੀ।ਇਸ ਉਪਰੰਤ ਪ੍ਰਬੰਧਕਾਂ ਨੇ ਇਹ ਕੁਸ਼ਤੀ ਅੰਕਾਂ ਦੇ ਅਧਾਰ `ਤੇ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਰੂਬਲਜੀਤ ਖੰਨਾ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਤੇ ਕਬਜ਼ਾ ਕਰ ਲਿਆ।ਦੂਜੀ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੇ ਭੋਲੂ ਰੋਹਤਕ ਨੂੰ ਹਰਾ ਕੇ ਜਿੱਤੀ।ਤੀਸਰੀ ਝੰਡੀ ਦੀ ਕੁਸ਼ਤੀ ਵਿੱਚ ਰੋਜੀ ਕਪੂਰਥਲਾ ਨੇ ਧਰਮਿੰਦਰ ਕੁਹਾਲੀ ਦੀ ਪਿੱਠ ਧਰਤੀ ਨਾਲ ਲਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਦੋ ਨੰਬਰ ਝੰਡੀ ਦੀ ਕੁਸ਼ਤੀ ਹਰਮਨਪ੍ਰੀਤ ਸਿੰਘ ਆਲਮਗੀਰ ਨੇ ਮੋਨੂੰ ਘੱਗਰ ਸਰਾਏ ਨੂੰ ਚਿੱਤ ਕਰਕੇ ਜਿੱਤ ਲਈ।ਇਸ ਤੋਂ ਇਲਾਵਾ 350 ਤੋਂ ਵੱਧ ਹੋਰ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਪਹਿਲਵਾਨਾਂ ਨੇ ਆਪਣੀ ਤਾਕਤ ਦਾ ਮੁਜਾਹਰਾ ਕੀਤਾ ਅਤੇ ਝੰਡੀ ਦੀਆਂ ਅਤੇ ਹੋਰ ਕੁਸ਼ਤੀਆਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਮੁੱਖ ਮਹਿਮਾਨ ਸਮਰਾਲਾ ਇਲਾਕੇ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੰਤਾ ਸਿੰਘ ਉਮੈਦਪੁਰੀ ਮੁੱਖ ਸੇਵਾਦਾਰ ਤੇ ਹਲਕਾ ਇੰਚਾਰਜ ਸਮਰਾਲਾ, ਜਗਜੀਵਨ ਖੀਰਨੀਆਂ ਸਾਬਕਾ ਵਿਧਾਇਕ ਅਤੇ ਮੈਂਬਰ ਪੀ.ਏ.ਸੀ, ਕਰਨਬੀਰ ਸਿੰਘ ਢਿੱਲੋਂ ਯੂਥ ਪ੍ਰਧਾਨ, ਮੁਕੇਸ਼ ਕੁਮਾਰ ਐਸ.ਪੀ ਖੰਨਾ, ਅਮਰੀਕ ਸਿੰਘ ਹੇੜੀਆਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਸਵੀਰ ਸਿੰਘ ਕਾਰਜ ਸਾਧਕ ਅਫਸਰ ਸਮਰਾਲਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਸੁਖਵੀਰ ਸਿੰਘ ਪੱਪੀ ਪੀ.ਏ, ਸਨੀ ਦੂਆ ਐਮ.ਸੀ, ਸਤਵੀਰ ਸਿੰਘ ਸੇਖੋਂ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਸੋਹਣੀ ਮਾਂਗਟ, ਛਿੰਦਰਪਾਲ ਸਿੰਘ ਢਿੱਲੋਂ, ਹਰੀ ਸਿੰਘ ਅੜੈਚਾਂ, ਹਰਪ੍ਰੀਤ ਸਿੰਘ ਬਾਲਿਓਂ ਸੀਨੀਅਰ ਅਕਾਲੀ ਆਗੂ, ਬਾਬਾ ਜਗਰੂਪ ਸਿੰਘ, ਸੁਰਿੰਦਰਪਾਲ ਢਿੱਲੋਂ, ਬਾਬਾ ਜਗਨਾਥ, ਛੋਟੂ ਰਾਮ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਕੰਗ ਪ੍ਰਧਾਨ, ਸੁਖਵਿੰਦਰ ਸਿੰਘ ਕਾਕਾ ਢਿੱਲੋਂ, ਜਗਤਾਰ ਸਿੰਘ ਢਿੱਲੋਂ ਅਮਰੀਕਾ, ਮੂਲਾ ਸਿੰਘ ਢਿੱਲੋਂ ਯੂ.ਐਸ.ਏ, ਹਰਪ੍ਰੀਤ ਸਿੰਘ ਪ੍ਰੀਤੀ ਢਿੱਲੋਂ, ਸੀਪੀ ਢਿੱਲੋਂ, ਦਰਸ਼ਨ ਸਿੰਘ ਢਿੱਲੋਂ, ਅਵਤਾਰ ਸਿੰਘ ਢਿੱਲੋਂ, ਅਦਰਸ਼ ਜੋਤ ਸਿੰਘ, ਸੁਖਵਿੰਦਰ ਸਿੰਘ ਢਿੱਲੋਂ ਐਮ.ਸੀ, ਵਿੱਕੀ ਢਿੱਲੋਂ, ਕੁਲਵੀਰ ਸਿੰਘ ਨੰਬਰਦਾਰ, ਹਜਾਰਾ ਸਿੰਘ, ਬਾਬਾ ਜਗਨਾਥ, ਭੀਮ ਸਿੰਘ ਗੋਸਲ, ਕ੍ਰਿਸ਼ਨ ਕੁਮਾਰ, ਸਿਕੰਦਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਲਾਲੀ, ਨਿਰਮਲ ਸਿੰਘ ਕੰਗ, ਹੈਪੀ ਕੰਗ, ਤਰਲੋਚਨ ਸਿੰਘ ਕਲੇਰ, ਦੀਪੀ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਸ਼ਹਿਰ ਨਿਵਾਸੀ ਤੇ ਪਤਵੰਤੇ ਸੱਜਣ ਵੀ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media