Monday, July 28, 2025
Breaking News

ਖ਼ਾਲਸਾ ਕਾਲਜ ਵੂਮੈਨ ਵਿਖੇ ‘ਸੜਕ ਸੁਰੱਖਿਆ ਦੇ ਨਿਯਮ’ ਵਿਸ਼ੇ ’ਤੇ ਲੈਕਚਰ ਆਯੋਜਿਤ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਸੜਕ ਸੁਰੱਖਿਆ ਦੇ ਨਿਯਮ’ ਵਿਸ਼ੇ ’ਤੇ ਇਕ ਲੈਕਚਰ PUNJ0908201907ਕਰਵਾਇਆ ਗਿਆ।ਜਿਸ ’ਚ ਟ੍ਰੈਫ਼ਿਕ ਪੁਲਿਸ ਦੇ ਏ.ਐਸ.ਆਈ ਅਰਵਿੰਦਰਪਾਲ ਸਿੰਘ ਨੇ ਸ਼ਿਰਕਤ ਕੀਤੀ।ਜਿਨ੍ਹਾਂ ਨੂੰ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ `ਜੀ ਆਇਆ` ਕਿਹਾ।
    ਅਰਵਿੰਦਰਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਨਿਯਮ ਜੀਵਨ ’ਚ ਬਹੁਤ ਜਰੂਰੀ ਹਨ।ਸੋ ਬੜੇ ਧੀਰਜ ਅਤੇ ਅਨੁਸ਼ਾਸਨ ’ਚ ਰਹਿ ਕੇ ਇਨ੍ਹਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਘਰ ਤੋਂ ਨਿਕਲਦਿਆਂ ਸੁਭਾਵਿਕ ਹੀ ਟ੍ਰੈਫ਼ਿਕ ਦਾ ਹਿੱਸਾ ਬਣ ਜਾਂਦੇ ਹਾਂ, ਇਸ ਲਈ ਸਮੇਂ ਨੂੰ ਧਿਆਨ ’ਚ ਰੱਖਦੇ ਹੋਏ ਪਹਿਲਾਂ ਘਰੋਂ ਨਿਕਲਣਾ ਚਾਹੀਦਾ ਹੈ।
    ਉਨ੍ਹਾਂ ਟ੍ਰੈਫ਼ਿਕ ਨਿਯਮਾਂ ਨੂੰ 4 ਹਿੱਸਿਆਂ ’ਚ ਵੰਡ ਕੇ ਦੱਸਿਆ ਕਿ ਕਿਹੜੇ ਕਾਰਨ ਹਨ ਜੋ ਦੁਰਘਟਨਾਵਾਂ ’ਚ ਵਾਧਾ ਕਰਦੇ ਹਨ ਜਾਂ ਐਕਸੀਡੈਂਟ ਦਾ ਕਾਰਨ ਬਣਦੇ ਹਨ।ਉਨ੍ਹਾਂ ਕਿਹਾ ਕਿ ਮਨੁੱਖ ਦੁਆਰਾ ਕੀਤੀਆਂ ਗ਼ਲਤੀਆਂ, ਬੁਨਿਆਦੀ ਢਾਂਚੇ ’ਚ ਗ਼ਲਤੀਆਂ, ਕੁਦਰਤੀ ਕਾਰਨ, ਮਕੈਨੀਕਲ ਖ਼ਰਾਬੀਆਂ ਆਦਿ ਹਨ, ਜੋ ਸੜਕ ਦੁਰਘਟਨਾ ਲਈ ਜ਼ਿੰਮੇਵਾਰ ਹੁੰਦੇ ਹਨ।ਇਨ੍ਹਾਂ ਨੂੰ ਧਿਆਨ ’ਚ ਰੱਖਦੇ ਹੋਏ ਮਨੁੱਖ ਭਾਵ ਆਪਣੇ ਦੁਆਰਾ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਜਿਵੇਂ ਵੱਧ ਰਫ਼ਤਾਰ, ਸਿਗਨਲ ’ਤੇ ਨਾ ਰੁਕਣਾ, ਇਸ ਦੀ ਗ਼ਲਤ ਵਰਤੋਂ, ਵਾਹਨ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਕਰਨਾ ਆਦਿ ਅਜਿਹੇ ਕੰਮ ਨਹੀਂ ਚਾਹੀਦੇ, ਜੋ ਮਨੁੱਖੀ ਜਾਨ ਨੂੰ ਖ਼ਤਰੇ ’ਚ ਪਾਉਣ।
    ਇਸ ਮੌਕੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵੀ ਬੱਚਿਆਂ ਨੂੰ ਟ੍ਰੈਫ਼ਿਕ ਬਾਰੇ ਦੱਸਦਿਆਂ ਘੱਟ ਉਮਰ ’ਚ ਗੱਡੀ ਚਲਾਉਣ ਤੋਂ ਵਰਜਿਤ ਕੀਤਾ ਅਤੇ ਕਿਹਾ ਕਿ ਸੜਕ ਤੇ ਗੱਡੀ ਚਲਾਉਣ ਵੇਲੇ ਰਫ਼ਤਾਰ ਨੂੰ ਕਾਬੂ ’ਚ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੜਕ ਕੋਈ ਨਿੱਜੀ ਸੰਪਤੀ ਨਹੀਂ, ਸੋ ਇਸ ਦੇ ਮੱਦੇਨਜ਼ਰ ਸੜਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਲੜਕੀਆਂ ਨੂੰ ਪੁਲਿਸ ਵਿਭਾਗ ’ਚ ਆਉਣ ਲਈ ਪ੍ਰੇਰਿਤ ਕੀਤਾ ਅਤੇ ਅਰਵਿੰਦਰਪਾਲ ਸਿੰਘ ਨੂੰ ਇਸ ਵਿਸ਼ੇ ’ਤੇ ਇਕ ਸਿੱਖਿਆਦਾਇਕ ਲੈਕਚਰ ਦੇਣ ਲਈ ਵੀ ਕਿਹਾ।
 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply