ਮਲੋਟ, 9 ਅਗਸਤ (ਪੰਜਾਬ ਪੋਸਟ- ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਮਲਾ ਦੇਵੀ ਦੀ ਅਗਵਾਈ
`ਚ ਗਣਿਤ ਮੇਲਾ ਲਗਾਇਆ ਗਿਆ।ਮੇਲੇ ਦੋਰਾਨ ਵਿਦਿਆਰਥੀਆਂਵਲੋਂ ਗਣਿਤ ਦੀਆਂ ਵੱਖ-ਵੱਖ ਕਿਰਿਆਵਾਂ ਦੇ ਮਾਡਲ ਅਤੇ ਚਾਰਟ ਬਣਾਏ ਗਏ।ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਮੇਲੇ ਵਿੱਚ ਸਿ਼ਰਕਤ ਕੀਤੀ।ਬਲਰਾਜ ਸਿੰਘ ਨੇ ਮੇਲੇ ਵਿੱਚ ਪਹੁੰਚ ਕੇ ਮਾਡਲ ਅਤੇ ਚਾਰਟਾਂ ਨੂੰ ਘੋਖਿਆ ਗਿਆ।ਵਿਦਿਆਰਥੀਆਂਨਾਲ ਸਵਾਲ ਜਵਾਬ ਸਾਂਝੇ ਕੀਤੇ।ਮੁੱਖ ਮਹਿਮਾਨ ਚਮਕੋਰ ਸਿੰਘ ਚੈਅਰਮੈਨ ਐਸ.ਐਮ.ਸੀ ਵਲੋਂ ਮੇਲੇ ਦੀ ਸ਼ੁਰੂਆਤ ਕੀਤੀ ਗਈ।ਇਸ ਮੇਲੇ ਵਿੱਚ ਸਟੇਟ ਐਵਾਰਡੀ ਹਰਿਭਜਨ ਪ੍ਰਿਯਦਰਸ਼ੀ ਲੈਕਚਰਾਰ ਹਿੰਦੀ ਸ.ਸ.ਸ ਕੰਨਿਆ ਸਕੂਲ ਮਲੋਟ ਵਿਸੇ਼ਸ ਮਹਿਮਾਨ ਸਨ।ਅੰਤ ਵਿੱਚ ਪ੍ਰਿੰਸੀਪਲ ਅਤੇ ਗਣਿਤ ਅਧਿਆਪਕ ਨਰਿੰਦਰ ਸਿੰਘ, ਸ੍ਰੀਮਤੀ ਰੇਖਾ ਰਾਣੀ, ਸ੍ਰੀਮਤੀ ਰਾਜਦਵਿੰਦਰ ਕੋਰ ਨੇ ਮੁੱਖ ਮਹਿਮਾਨ, ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media