Wednesday, July 16, 2025
Breaking News

ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਗਣਿਤ ਮੇਲਾ ਲਗਾਇਆ

ਮਲੋਟ, 9 ਅਗਸਤ (ਪੰਜਾਬ ਪੋਸਟ- ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਮਲਾ ਦੇਵੀ ਦੀ ਅਗਵਾਈ PUNJ0908201910`ਚ ਗਣਿਤ ਮੇਲਾ ਲਗਾਇਆ ਗਿਆ।ਮੇਲੇ ਦੋਰਾਨ ਵਿਦਿਆਰਥੀਆਂਵਲੋਂ ਗਣਿਤ ਦੀਆਂ ਵੱਖ-ਵੱਖ ਕਿਰਿਆਵਾਂ ਦੇ ਮਾਡਲ ਅਤੇ ਚਾਰਟ ਬਣਾਏ ਗਏ।ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਮੇਲੇ ਵਿੱਚ ਸਿ਼ਰਕਤ ਕੀਤੀ।ਬਲਰਾਜ ਸਿੰਘ ਨੇ ਮੇਲੇ ਵਿੱਚ ਪਹੁੰਚ ਕੇ ਮਾਡਲ ਅਤੇ ਚਾਰਟਾਂ ਨੂੰ ਘੋਖਿਆ ਗਿਆ।ਵਿਦਿਆਰਥੀਆਂਨਾਲ ਸਵਾਲ ਜਵਾਬ ਸਾਂਝੇ ਕੀਤੇ।ਮੁੱਖ ਮਹਿਮਾਨ ਚਮਕੋਰ ਸਿੰਘ ਚੈਅਰਮੈਨ ਐਸ.ਐਮ.ਸੀ ਵਲੋਂ ਮੇਲੇ ਦੀ ਸ਼ੁਰੂਆਤ ਕੀਤੀ ਗਈ।ਇਸ ਮੇਲੇ ਵਿੱਚ ਸਟੇਟ ਐਵਾਰਡੀ ਹਰਿਭਜਨ ਪ੍ਰਿਯਦਰਸ਼ੀ ਲੈਕਚਰਾਰ ਹਿੰਦੀ ਸ.ਸ.ਸ ਕੰਨਿਆ ਸਕੂਲ ਮਲੋਟ ਵਿਸੇ਼ਸ ਮਹਿਮਾਨ ਸਨ।ਅੰਤ ਵਿੱਚ ਪ੍ਰਿੰਸੀਪਲ ਅਤੇ ਗਣਿਤ ਅਧਿਆਪਕ ਨਰਿੰਦਰ ਸਿੰਘ, ਸ੍ਰੀਮਤੀ ਰੇਖਾ ਰਾਣੀ, ਸ੍ਰੀਮਤੀ ਰਾਜਦਵਿੰਦਰ ਕੋਰ ਨੇ ਮੁੱਖ ਮਹਿਮਾਨ, ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply