ਇਸ ਮਹੀਨੇ ਜਿਲੇ੍ ਦੇ ਸਾਰੇ ਪਿੰਡਾਂ ਵਿੱਚ ਲਗਾ ਦਿੱਤੇ ਜਾਣਗੇ ਪੌਦੇ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ
ਤੰਦਰੁਸਤ ਪੰਜਾਬ ਮੁਹਿੰਮ ਤਹਿਤ ਹਰੇਕ ਪਿੰਡ ਵਿਚ 550 ਪੌਦੇ ਲਗਾਏ ਜਾਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬਰਸਾਤ ਦਾ ਲਾਹਾ ਲੈਂਦੇ ਪੰਚਾਇਤ ਤੇ ਜੰਗਲਾਤ ਵਿਭਾਗ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਲ੍ਹੇ ਦੇ 630 ਪਿੰਡਾਂ ਵਿਚ ਪੌਦੇ ਲਗਾ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਆਉਂਦੇ ਕੁੱਝ ਦਿਨਾਂ ਵਿੱਚ ਹੀ ਪੌਦੇ ਲਗਾ ਦਿੱਤੇ ਜਾਣਗੇ।
ਜਿਲ੍ਹਾ ਜੰਗਲਾਤ ਅਧਿਕਾਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਿਲ੍ਹੇ ਦੇ 859 ਪਿੰਡਾਂ ਵਿੱਚੋਂ ਬਾਕੀ ਰਹਿੰਦੇ 229 ਪਿੰਡਾਂ ਵਿਚ 550 ਪੌਦੇ ਲਗਾਉਣ ਲਈ ਟੋਏ ਪੁੱਟੇ ਜਾ ਚੁੱਕੇ ਹਨ ਅਤੇ ਆਉਂਦੇ ਕੁੱਝ ਹੀ ਦਿਨਾਂ ਵਿੱਚ ਸਾਰੇ ਪਿੰਡਾਂ ਵਿੱਚ ਪੌਦੇ ਲਗਾ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਤਕਰੀਬਨ 4 ਲੱਖ 72 ਹਜ਼ਾਰ ਪੌਦੇ ਲਗਾਏ ਜਾਣੇ ਹਨ।
ਸਹੋਤਾ ਨੇ ਦੱਸਿਆ ਕਿ ਕੇਵਲ ਪੌਦੇ ਲਗਾਉਣੇ ਹੀ ਕਾਫੀ ਨਹੀਂ, ਬਲਕਿ ਇੰਨਾਂ ਨੂੰ ਪਾਲਣਾ ਵੱਡਾ ਕੰਮ ਹੈ, ਜਿਸ ਲਈ ਸਰਕਾਰ ਵੱਲੋਂ ਮਨਰੇਗਾ ਤਹਿਤ ਯੋਜਨਾ ਉਲੀਕੀ ਗਈ ਹੈ।ਪਾਣੀ ਲਗਾਉਣ ਤੇ ਪਾਲਣ ਲਈ ਵਣ ਮਿੱਤਰ ਪਿੰਡਾਂ ਵਿਚ ਲਗਾਏ ਜਾਣਗੇ, ਜਿਸ ਵਿਚ 80 ਫੀਸਦੀ ਪੌਦੇ ਪਾਲਣ ਵਾਲੇ ਦੋ ਘਰਾਂ ਨੂੰ 1920 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਪੌਦੇ ਲਗਾਉਣ ਲਈ ਪੰਜਾਬ ਦੇ ਰਿਵਾਇਤੀ ਬੂਟੇ, ਜਿੰਨਾ ਵਿਚ ਅਰਜਨ, ਬਹੇੜਾ, ਜਾਮੁੰਨ, ਅੰਬ, ਨਿੰੰਮ, ਧਰੇਕ, ਆਵਲਾਂ, ਅਮਰੂਦ, ਗੁਲਮਹੋਰ ਅਤੇ ਕਦਮ ਆਦਿ ਨੂੰ ਲਿਆ ਗਿਆ ਹੈ, ਤਾਂ ਜੋ ਇਹ ਧਰਤੀ ਅਤੇ ਮੌਸਮ ਨਾਲ ਇਕ-ਮਿਕ ਹੋਣ ਕਾਰਨ ਛੇਤੀ ਵੱਧਣ-ਫੁੱਲਣਗੇ।ਉਨਾਂ ਦੱਸਿਆ ਕਿ ਆਮ ਲੋਕ ਵੀ ਆਪਣੀਆਂ ਨੇੜਲੀਆਂ ਜੰਗਲਾਤ ਨਰਸਰੀਆਂ ਤੋਂ ਪੌਦੇ ਪ੍ਰਾਪਤ ਕਰਕੇ ਆਪਣੇ ਚੌਗਿਰਦੇ ਨੂੰ ਸੁੰਦਰ ਬਣਾ ਸਕਦੇ ਹਨ।
Check Also
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇੇ ਪਿੰਡ ਬੰਡਾਲਾ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ …
Punjab Post Daily Online Newspaper & Print Media