ਅੰਮ੍ਰਿਤਸਰ/ ਸੈਕਰਾਮਿੰਟੋ, 11 ਅਗਸਤ (ਪੰਜਾਬ ਪੋਸਟ ਬਿਊਰੋ) – ਸਾਂਝਾਂ ਪਿਆਰ ਦੀਆਂ ਸਾਹਿਤਕ ਗਰੁੱਪ ਵਲੋਂ ਸਭਾ ਦੇ ਸੈਕਰਾਮਿੰਟੋ ਦਫਤਰ ਵਿਖੇ ਇੱਕ ਸਮਾਗਮ
ਆਯੋਜਿਤ ਕਰਕੇ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜਗਿਆਸੂ ਅਤੇ ਚਰਚਿਤ ਅਲੋਚਕ ਹਰਮੀਤ ਸਿੰਘ ਅਟਵਾਲ ਨੂੰ ਉਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਂਝਾਂ ਪਿਆਰ ਦੀਆਂ ਗਰੁੱਪ ਦੇ ਮੁਖੀ ਇਕਵਿੰਦਰ ਸਿੰਘ ਦੀਆਂ ਦੋ ਗਜ਼ਲ ਪੁਸਤਕਾਂ `ਜ਼ਿੰਦਗੀ ਨੇ ਪੈਲ ਪਾਈ` ਅਤੇ `ਜ਼ੁਬਾਨ ਫੁੱਲਾਂ` ਦੀ ਰਲੀਜ਼ ਕੀਤੀਆਂ ਗਈਆਂ।
ਉਸਤਾਦ ਗਜ਼ਲਗੋ ਕਮਲ ਪਾਲ ਕੁੱਝ ਮਜ਼ਬੂਰੀਆ ਦੇ ਕਾਰਣ ਪਹੁੰਚ ਨਾ ਸਕੇ, ਲੇਕਿਨ ਉਨਾਂ ਦਾ ਪਿਆਰ ਸੁੇਨਹਾ ਪੜ ਕੇ ਸੁਣਾਇਆ ਗਿਆ।ਪ੍ਰੋਗਰਾਮ ਵਿੱਚ ਮਸ਼ਹੂਰ ਗੀਤਕਾਰ ਮੱਖਣ ਲੋਹਾਰ, ਗਾਇਕ ਤਲੋਕ ਸਿੰਘ, ਰਣਜੀਤ ਸਿੰਘ ਰੱਲ, ਜਸਪਾਲ ਸੂਸ, ਗੁਰਮੁੱਖ ਸਿੰਘ ਬੌਬੀ ਗੋਸਲ, ਜਸਵੰਤ ਸਿੰਘ ਸ਼ੀਮਾਰ ਤੇ ਹੋ ਸਹਿਤ ਪ੍ਰੇਮੀ ਹਾਜ਼ਰ ਸਨ।
ਪ੍ਰੋਗਰਾਮ ਦੇ ਅੰਤ `ਚ ਗਾਇਕ ਤਰਲੋਕ ਸਿੰਘ, ਮਨਜੀਤ ਸਿੰਘ ਰੱਲ, ਜਸਵਿੰਦਰ ਲਾਲ ਮਹਾਜਨ, ਸੁਰੀਲੀਆ ਅਵਾਜ਼ਾਂ ਨਾਲ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜ਼ਨ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media