ਅੰਮ੍ਰਿਤਸਰ/ ਸੈਕਰਾਮਿੰਟੋ, 11 ਅਗਸਤ (ਪੰਜਾਬ ਪੋਸਟ ਬਿਊਰੋ) – ਸਾਂਝਾਂ ਪਿਆਰ ਦੀਆਂ ਸਾਹਿਤਕ ਗਰੁੱਪ ਵਲੋਂ ਸਭਾ ਦੇ ਸੈਕਰਾਮਿੰਟੋ ਦਫਤਰ ਵਿਖੇ ਇੱਕ ਸਮਾਗਮ ਆਯੋਜਿਤ ਕਰਕੇ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜਗਿਆਸੂ ਅਤੇ ਚਰਚਿਤ ਅਲੋਚਕ ਹਰਮੀਤ ਸਿੰਘ ਅਟਵਾਲ ਨੂੰ ਉਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਂਝਾਂ ਪਿਆਰ ਦੀਆਂ ਗਰੁੱਪ ਦੇ ਮੁਖੀ ਇਕਵਿੰਦਰ ਸਿੰਘ ਦੀਆਂ ਦੋ ਗਜ਼ਲ ਪੁਸਤਕਾਂ `ਜ਼ਿੰਦਗੀ ਨੇ ਪੈਲ ਪਾਈ` ਅਤੇ `ਜ਼ੁਬਾਨ ਫੁੱਲਾਂ` ਦੀ ਰਲੀਜ਼ ਕੀਤੀਆਂ ਗਈਆਂ।ਉਸਤਾਦ ਗਜ਼ਲਗੋ ਕਮਲ ਪਾਲ ਕੁੱਝ ਮਜ਼ਬੂਰੀਆ ਦੇ ਕਾਰਣ ਪਹੁੰਚ ਨਾ ਸਕੇ, ਲੇਕਿਨ ਉਨਾਂ ਦਾ ਪਿਆਰ ਸੁੇਨਹਾ ਪੜ ਕੇ ਸੁਣਾਇਆ ਗਿਆ।ਪ੍ਰੋਗਰਾਮ ਵਿੱਚ ਮਸ਼ਹੂਰ ਗੀਤਕਾਰ ਮੱਖਣ ਲੋਹਾਰ, ਗਾਇਕ ਤਲੋਕ ਸਿੰਘ, ਰਣਜੀਤ ਸਿੰਘ ਰੱਲ, ਜਸਪਾਲ ਸੂਸ, ਗੁਰਮੁੱਖ ਸਿੰਘ ਬੌਬੀ ਗੋਸਲ, ਜਸਵੰਤ ਸਿੰਘ ਸ਼ੀਮਾਰ ਤੇ ਹੋ ਸਹਿਤ ਪ੍ਰੇਮੀ ਹਾਜ਼ਰ ਸਨ।
ਪ੍ਰੋਗਰਾਮ ਦੇ ਅੰਤ `ਚ ਗਾਇਕ ਤਰਲੋਕ ਸਿੰਘ, ਮਨਜੀਤ ਸਿੰਘ ਰੱਲ, ਜਸਵਿੰਦਰ ਲਾਲ ਮਹਾਜਨ, ਸੁਰੀਲੀਆ ਅਵਾਜ਼ਾਂ ਨਾਲ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜ਼ਨ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …