Thursday, November 21, 2024

ਮਹਿਲਾ ਅਧਿਕਾਰੀਆਂ ਤੇ ਅਫਸਰਾਂ ਦੀਆਂ ਪਤਨੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਉਣ ਦੇ ਮਹੀਨੇ ਪੇਕੇ ਘਰ ਤੀਆਂ ਮਨਾਉਣ ਦਾ ਚਾਅ ਹਰੇਕ ਔਰਤ ਦੇ ਮਨ ਵਿਚ ਰਹਿੰਦਾ ਹੈ।ਸਮੇਂ PUNJ1208201902ਦੀ ਤੇਜ਼ੀ ਅਤੇ ਜਿੰਦਗੀ ਦੇ ਰੁਝੇਵਿਆਂ ਨੇ ਭਾਵੇਂ ਔਰਤਾਂ ਨੂੰ ਪੇਕੇ ਘਰ ਤੀਆਂ ਦਾ ਮਹੀਨਾ ਮਨਾਉਣ ਤੋਂ ਲਗਭਗ ਦੂਰ ਕਰ ਲਿਆ ਹੈ, ਪਰ ਤੀਆਂ ਮਨਾਉਣ ਲਈ ਅਜੇ ਵੀ ਔਰਤਾਂ ਸਮਾਂ ਕੱਢ ਹੀ ਲੈਂਦੀਆਂ ਹਨ, ਚਾਹੇ ਉਹ ਦੇਸ਼ ਵਿਚ ਹੋਣ ਜਾਂ ਵਿਦੇਸ਼ ਵਿਚ।
           ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੀ ਧਰਮ ਪਤਨੀ ਸ੍ਰੀਮਤੀ ਨੀਰੂ ਸਭਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਰਿਸ਼ੀ ਦੀ ਧਰਮ ਪਤਨੀ ਸ੍ਰੀਮਤੀ ਕਮਲ ਰਿਸ਼ੀ ਦੀ ਹੱਲਾਸ਼ੇਰੀ ਨਾਲ ਮਾਝੇ `ਚ ਤਾਇਨਾਤ ਮਹਿਲਾ ਅਧਿਕਾਰੀਆਂ ਤੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਵਿਸ਼ੇਸ਼ ਪੋ੍ਰਗਰਾਮ ਉਲੀਕਿਆ ਗਿਆ।ਸਥਾਨਕ ਹੋਟਲ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਜਿੱਥੇ ਗਿੱਧੇ ਅਤੇ ਬੋਲੀਆਂ ਨੇ ਤੂਤਾਂ ਹੇਠ ਪੈਂਦੀਆਂ ਬੋਲੀਆਂ ਦੇ ਦਿਨ ਯਾਦ ਕਰਵਾ ਦਿੱਤੇ, ਉਥੇ ਖੀਰ ਤੇ ਪੂੜਿਆਂ ਦੀ ਖੁਸ਼ਬੋ ਸਾਉਣ ਮਹੀਨੇ ਦੀ ਖੁਸ਼ਬੋ ਵੰਡ ਗਈ।
           ਬੇਬੀ ਸਭਰਵਾਲ ਅਤੇ ‘ਡਰੈਸ ਮੀ’ ਬੁਟੀਕ ਵੱਲੋਂ ਕਰਵਾਇਆ ਇਹ ਤੀਆਂ ਦਾ ਪ੍ਰੋਗਰਾਮ ਪੰਜਾਬੀ ਸਭਿਆਚਾਰ ਦੀਆਂ ਅਭੁੱਲ ਯਾਦਾਂ ਸਾਂਝੀਆਂ ਕਰ ਗਿਆ।ਜਿੱਥੇ ਮਹਿਲਾ ਅਧਿਕਾਰੀਆਂ ਨੇ ਬੋਲੀਆਂ ਪਾ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਉਥੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਭੱਖਵੀਂ ਪੇਸ਼ਕਾਰੀ ਵੀ ਹੋਈ, ਜਿਸ ਵਿਚ ਸਾਰੀਆਂ ਔਰਤਾਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
            ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਏਨਮਜੋਤ ਕੌਰ, ਸ੍ਰੀਮਤੀ ਲਵੀਨਾ ਉਬਰਾਏ, ਸ੍ਰੀਮਤੀ ਵਿਸ਼ਵ ਕੀਰਤੀ, ਕਵਿਤਾ ਖੋਖਰ ਈ.ਓ, ਮਿਸ ਅੰਮਿ੍ਰਤਾ ਕੌਰ ਅਤੇ ਹੋਰ ਮਹਿਲਾ ਅਧਿਕਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply