ਲੌਂਗੋਵਾਲ, 12 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾ. ਬੀ.ਐਸ.ਕੇ ਸਰਸਵਤੀ ਐਜੂਕੇਸ਼ਨ ਰਿਸਰਚ ਐਂਡ ਵੈਲਫੇਅਰ ਸੁਸਾਇਟੀ ਚੀਮਾਂ ਅਤੇ ਬਾਬਾ ਫਰੀਦ ਮੈਮੋਰੀਅਲ ਐਂਡ ਵੈਲਫੇਅਰ ਸੁਸਾਇਟੀ ਰਜਿ: ਲੌਂਗੋਵਾਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਪ੍ਰੋਗਰਾਮ ਬਰਾਬਰਤਾ ਦੇ ਹੋਕੇ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਚੀਮਾਂ ਮੰਡੀ ਵਿਖੇ ਝੁੱਗੀਆਂ ਝੌਂਪੜੀ ਵਾਲਿਆਂ ਦੇ ਵਿਹੜੇ `ਚ ਲਗਾਇਆ ਗਿਆ ।
ਇਸ ਸੈਮੀਨਾਰ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਸਪੁੱਤਰ ਨਵਇੰਦਰਪ੍ਰੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਨਵਇੰਦਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ `ਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਮੇਸ਼ਾਂ ਜਾਤ-ਪਾਤ ਅਤੇ ਉਚ-ਨੀਚ ਦਾ ਵਿਰੋਧ ਕੀਤਾ ਅਤੇ ਹਰ ਇਨਸਾਨ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਿਆ ਹੱਕ ਤੇ ਸੱਚ ਦੇ ਰਸਤੇ ਚੱਲਦਿਆਂ ਮਨੁੱਖ ਨੂੰ ਕਿਰਤ ਕਰਨ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ।ਉਨ੍ਹਾਂ ਇਨ੍ਹਾਂ ਲੋਕਾਂ ਲਈ ਭਵਿੱਖ `ਚ ਮੈਡੀਕਲ ਕੈਂਪ ਲਗਾਉਣ ਦਾ ਭਰੋਸਾ ਵੀ ਦਿੱਤਾ।
ਸੈਮੀਨਾਰ ਦੌਰਾਨ ਜਗਦੀਪ ਸਿੰਘ ਗੁੱਜਰਾਂ ਨੇ ਹਾਜਰੀਨ ਨੂੰ ਬਾਣੀ ਨਾਲ ਜੁੜਣ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਅਤੇ ਪੜ੍ਹਾਈ ਤੇ ਗਿਆਨ ਹੀ ਗਰੀਬੀ ਤੋਂ ਨਿਕਲਣ ਦਾ ਇੱਕੋ ਇਕ ਹੱਲ ਹੈ।ਕੁਲਦੀਪ ਸ਼ਰਮਾ ਕਣਕਵਾਲੀਆ ਦੀ ਟੀਮ ਵਲੋਂ ਲੋੜਵੰਦ ਵਿਦਿਆਰਥੀਆਂ ਲਈ ਫ੍ਰੀ ਸਕੂਲ ਅਤੇ ਆਧਿਆਪਕ ਰਾਮ ਸਿੰਘ ਵਲੋਂ ਜਲਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ।ਇਸ ਸਮੇਂ ਲੋੜਵੰਦ ਔਰਤਾਂ ਤੇ ਬੱਚਿਆਂ ਨੂੰ ਡਾ ਬੀ.ਕੇ.ਐਸ.ਕੇ ਸਰਸਵਤੀ ਐਜੂਕੇਸ਼ਨ ਰਿਸਰਚ ਐਂਡ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਰਜਿ ਲੌਂਗੋਵਾਲ ਦੇ ਸਹਿਯੋਗ ਨਾਲ ਕੱਪੜਿਆਂ ਦੀ ਵੰਡ ਕੀਤੀ ਵੀ ਗਈ।ਸਟੇਜ ਸੰਚਾਲਨ ਦੀ ਭੂਮਿਕਾ ਪ੍ਰਦੀਪ ਕੁਮਾਰ ਬਿੱਟੂ ਨੇ ਬਾਖੂਬੀ ਨਿਭਾਈ ਅਤੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਸੁਸਾਇਟੀ ਦੇ ਸਕੱਤਰ ਰਕੇਸ਼ ਕੁਮਾਰ ਤੇ ਚਮਕੌਰ ਸਿੰਘ ਸ਼ਾਹਪੁਰ ਨੇ ਕੀਤਾ।
ਇਸ ਮੌਕੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਦੇ ਪ੍ਰਧਾਨ ਜਸਵਿੰਦਰ ਸਰਮਾ, ਸੁਖਵੀਰ ਸਿੰਘ ਸਹਾਇਕ ਲੌਂਗੋਵਾਲ, ਤਿਰਲੋਚਨ ਗੋਇਲ, ਕੁਲਦੀਪ ਸ਼ਰਮਾ ਗਾਮਾ ਲੇਬੋਰਟਰੀ ਚੀਮਾਂ, ਕਮਲਦੀਪ ਸਰਮਾ, ਆਧਿਆਪਕ ਰਾਮ ਸਿੰਘ, ਮੱਖਣ ਚੀਮਾਂ ਅਤੇ ਵੱਡੀ ਗਿਣਤੀ `ਚ ਲੋਕ ਹਾਜ਼ਰ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …