Tuesday, March 10, 2026

ਅੰਮ੍ਰਿਤਸਰ ਵਿੱਚ ਸ਼ਾਂਤੀਪੂਰਨ ਰਿਹਾ ਭਾਰਤ ਬੰਦ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਭਾਰਤ PUNJ1308201901ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ ਵਿੱਚ ਬਜਾਰ ਤੇ ਵਪਾਰਕ ਅਦਾਰੇ ਬੰਦ ਰਹੇ।ਪੁਲਿਸ ਵਲੋਂ ਸੁੱਰਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਅਤੇ ਬੰਦ ਅਮਨ ਅਮਾਨ ਨਾਲ ਸੰਪਨ ਹੋਇਆ। ਬੰਦ ਦੇ ਹੱਕ ਵਿੱਚ ਸੜਕਾਂ `ਤੇ ਨਿਕਲੇ ਵਾਲਮੀਕਿ ਤੇ ਰਵੀਦਾਸ ਭਾਈਚਾਰੇ ਦੇ ਲੋਕਾਂ ਨੇ ਦੁਕਾਨਦਾਰਾਂ ਨੂੰ ਕਾਰੋਬਾਰ ਬੰਦ ਰੱਖ ਦੀ ਅਪੀਲ ਕੀਤੀ ਅਤੇ ਭੰਡਾਰੀ ਪੁੱਲ `ਤੇ ਧਰਨਾ ਵੀ ਲਾਇਆ।PUNJ1308201902 ਉਨਾਂ ਨੇ ਮੰਗ ਕੀਤੀ ਕਿ ਢਾਹਿਆ ਗਿਆ ਮੰਦਰ ਮੁੜ ਉਸਾਰਿਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਬੰਦ ਦੀ ਹਮਾਇਤ ਕੀਤੀ ਗਈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply