Friday, June 26, 2026

ਗੁਰੂ ਨਾਨਕ ਦੇਵ ਯੁਨੀਵਰਸਿਟੀ `ਚ ਮਾਰਕਫੈਡ ਨੇ ਬੂਥ ਦੀ ਸ਼ੁਰੂਆਤ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਮਾਰਕਫੈਡ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ `ਚ ਆਪਣੇ PUNJ1608201910ਬੂਥ ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ।ਯੁਨੀਵਰਸਿਟੀ ਦੇ ਵਾਈਸ ਚਾਸਂਲਰ ਜਸਪਾਲ ਸਿੰਘ ਸੰਧੂ, ਮਾਰਕਫੈਡ ਦੇ ਡਾਇਰੈਕਟਰ ਸੰਦੀਪ ਰੰਧਾਵਾ, ਦਲਜਿੰਦਰ ਬੀਰ ਸਿੰਘ ਵਿਰਕ, ਮਲੂਕ ਸਿੰਘ, ਜਿਲਾ ਪ੍ਰਬੰਧਕ ਮਾਰਕਫੈਡ ਗੁਰਪ੍ਰੀਤ ਸਿੰਘ, ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ, ਐਸ.ਐਸ ਬਹਿਲ, ਡਿਪਟੀ ਰਜਿਸਟਰਾਰ ਪਲਵਿੰਦਰ ਸਿੰਘ ਬੈਲ,  ਜਗਦੀਪ ਸਿੰਘ ਐਫ.ਐਸ.ੳ, ਅਨਿਲ ਕੁਮਾਰ ਮੈਨੇਜਰ ਆਦਿ ਮੌਜੂਦ ਸਨ।
          ਜਿਲਾ ਪ੍ਰਬੰਧਕ ਮਾਰਕਫੈਡ ਨੇ ਦੱਸਿਆ ਕਿ ਮਾਰਕਫੈਡ ਵਲੋਂ ਵਧੀਆ ਕੁਆਲਇਟੀ ਦੀਆਂ ਘਰ ਵਿੱਚ ਵਰਤਣਯੋਗ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਹਨ।ਅੱਜ ਦੇ ਮਿਲਾਵਟੀ ਯੁੱਗ `ਚ ਯੁਨੀਵਰਸਿਟੀ ਨਿਵਾਸੀਆਂ, ਵਿਦਿਆਰਥੀਆਂ ਤੇ ਸਟਾਫ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਹ ਬੂਥ ਸ਼ੁਰੂ ਕੀਤਾ ਗਿਆ ਹੈ।ਮਾਰਕਫੈਡ ਦਾ ਸਮਾਨ ਜਿਸ ਵਿੱਚ ਆਟਾ, ਅਚਾਰ, ਸਰੋਂ ਦਾ ਤੇਲ, ਜੈਮ, ਦਾਲਾਂ, ਮੁਰੱਬੇ,ਰਿਫਾਇੰਡ, ਚਾਹਪੱਤੀ ਆਦਿ ਵਸਤਾਂ ਮਿਲਦੀਆਂ ਹਨ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply