ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਮਾਰਕਫੈਡ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ `ਚ ਆਪਣੇ ਬੂਥ ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ।ਯੁਨੀਵਰਸਿਟੀ ਦੇ ਵਾਈਸ ਚਾਸਂਲਰ ਜਸਪਾਲ ਸਿੰਘ ਸੰਧੂ, ਮਾਰਕਫੈਡ ਦੇ ਡਾਇਰੈਕਟਰ ਸੰਦੀਪ ਰੰਧਾਵਾ, ਦਲਜਿੰਦਰ ਬੀਰ ਸਿੰਘ ਵਿਰਕ, ਮਲੂਕ ਸਿੰਘ, ਜਿਲਾ ਪ੍ਰਬੰਧਕ ਮਾਰਕਫੈਡ ਗੁਰਪ੍ਰੀਤ ਸਿੰਘ, ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ, ਐਸ.ਐਸ ਬਹਿਲ, ਡਿਪਟੀ ਰਜਿਸਟਰਾਰ ਪਲਵਿੰਦਰ ਸਿੰਘ ਬੈਲ, ਜਗਦੀਪ ਸਿੰਘ ਐਫ.ਐਸ.ੳ, ਅਨਿਲ ਕੁਮਾਰ ਮੈਨੇਜਰ ਆਦਿ ਮੌਜੂਦ ਸਨ।
ਜਿਲਾ ਪ੍ਰਬੰਧਕ ਮਾਰਕਫੈਡ ਨੇ ਦੱਸਿਆ ਕਿ ਮਾਰਕਫੈਡ ਵਲੋਂ ਵਧੀਆ ਕੁਆਲਇਟੀ ਦੀਆਂ ਘਰ ਵਿੱਚ ਵਰਤਣਯੋਗ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਹਨ।ਅੱਜ ਦੇ ਮਿਲਾਵਟੀ ਯੁੱਗ `ਚ ਯੁਨੀਵਰਸਿਟੀ ਨਿਵਾਸੀਆਂ, ਵਿਦਿਆਰਥੀਆਂ ਤੇ ਸਟਾਫ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਹ ਬੂਥ ਸ਼ੁਰੂ ਕੀਤਾ ਗਿਆ ਹੈ।ਮਾਰਕਫੈਡ ਦਾ ਸਮਾਨ ਜਿਸ ਵਿੱਚ ਆਟਾ, ਅਚਾਰ, ਸਰੋਂ ਦਾ ਤੇਲ, ਜੈਮ, ਦਾਲਾਂ, ਮੁਰੱਬੇ,ਰਿਫਾਇੰਡ, ਚਾਹਪੱਤੀ ਆਦਿ ਵਸਤਾਂ ਮਿਲਦੀਆਂ ਹਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …