ਚੰਡੀਗੜ, 16 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਵਾਸਤੇ ਸਰਕਾਰੀ ਨੌਕਰੀਆਂ ਵਿੱਚ ਸਿੱਧੀ
ਭਰਤੀ ਅਤੇ ਤਰੱਕੀ ਲਈ ਰਾਖਵਾਂਕਰਨ 4 ਫ਼ੀਸਦੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਪੰਗ ਕਰਮਚਾਰੀਆਂ ਦੀ ਤਰੱਕੀ ਅਤੇ ਸਿੱਧੀ ਭਾਰਤੀ ਲਈ ਪਹਿਲਾਂ ਰਾਖਵਾਂਕਰਨ ਤਿੰਨ ਫ਼ੀਸਦੀ ਸੀ, ਜੋ ਹੁਣ ਰਾਈਟਸ ਆਫ ਪਰਸਨਜ਼ ਵਿੱਦ ਡਿਸਅਬਿਲਟੀਜ਼ ਐਕਟ 2016 ਦੀ ਧਾਰਾ 34 ਦੇ ਹੇਠ ਵਧਾ ਕੇ 4 ਫ਼ੀਸਦੀ ਕੀਤਾ ਗਿਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨੇਤਰਹੀਣ ਅਤੇ ਘੱਟ ਨਜ਼ਰ ਵਾਲੇ ਵਿਅਕਤੀਆਂ ਲਈ ਇਹ ਰਖਵਾਂਕਰਨ ਇੱਕ ਫ਼ੀਸਦੀ ਹੋਵੇਗਾ।ਇਸੇ ਤਰਾਂ ਹੀ ਬੋਲੇ ਅਤੇ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀਆਂ ਲਈ ਇੱਕ ਫ਼ੀਸਦੀ, ਸੇਰੇਬ੍ਰਲ ਪਲਸੀ, ਲੇਪਰੋਸੀ ਕਉਰਡ, ਡਵਾਰਫਿਸਮ, ਤੇਜ਼ਾਬ ਹਮਲੇ ਦੇ ਪੀੜਤ ਅਤੇ ਮਸਕੁਲਰ ਡਾਈਸਟਰੋਫੀ ਲਈ ਇੱਕ ਫ਼ੀਸਦੀ, ਔਟਿਜ਼ਮ, ਬੌਧਿਕ ਅਪੰਗਤਾ, ਸਿੱਖਣ ਦੀ ਵਿਸ਼ੇਸ਼ ਅਪੰਗਤਾ ਅਤੇ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਫੀਸਦੀ ਅਤੇ ਇਸ ਤੋਂ ਇਲਾਵਾ ਉਪਰੋਕਤ ਚਾਰੇ ਕਲਾਜਾਂ ਵਿੱਚ ਮਲਟੀਪਲ ਡਿਸਅਬਿਲਟੀ ਵਾਲੇ ਵਿਅਕਤੀਆਂ ਲਈ ਵੀ ਇੱਕ ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media