Thursday, August 13, 2026

ਦਿਵਿਆਂਗਾਂ ਲਈ ਸਰਕਾਰੀ ਨੌਕਰੀਆਂ `ਚ ਸਿੱਧੀ ਭਰਤੀ ਤੇ ਤਰੱਕੀ ਲਈ 4 ਫ਼ੀਸਦੀ ਕੀਤਾ ਰਾਖਵਾਂਕਰਨ

ਚੰਡੀਗੜ, 16 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਵਾਸਤੇ ਸਰਕਾਰੀ ਨੌਕਰੀਆਂ ਵਿੱਚ ਸਿੱਧੀ Punjab Govtਭਰਤੀ ਅਤੇ ਤਰੱਕੀ ਲਈ ਰਾਖਵਾਂਕਰਨ 4 ਫ਼ੀਸਦੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਪੰਗ ਕਰਮਚਾਰੀਆਂ ਦੀ ਤਰੱਕੀ ਅਤੇ ਸਿੱਧੀ ਭਾਰਤੀ ਲਈ ਪਹਿਲਾਂ ਰਾਖਵਾਂਕਰਨ ਤਿੰਨ ਫ਼ੀਸਦੀ ਸੀ, ਜੋ ਹੁਣ ਰਾਈਟਸ ਆਫ ਪਰਸਨਜ਼ ਵਿੱਦ ਡਿਸਅਬਿਲਟੀਜ਼ ਐਕਟ 2016 ਦੀ ਧਾਰਾ 34 ਦੇ ਹੇਠ ਵਧਾ ਕੇ 4 ਫ਼ੀਸਦੀ ਕੀਤਾ ਗਿਆ ਹੈ।
           ਇਸ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨੇਤਰਹੀਣ ਅਤੇ ਘੱਟ ਨਜ਼ਰ ਵਾਲੇ ਵਿਅਕਤੀਆਂ ਲਈ ਇਹ ਰਖਵਾਂਕਰਨ ਇੱਕ ਫ਼ੀਸਦੀ ਹੋਵੇਗਾ।ਇਸੇ ਤਰਾਂ ਹੀ ਬੋਲੇ ਅਤੇ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀਆਂ ਲਈ ਇੱਕ ਫ਼ੀਸਦੀ, ਸੇਰੇਬ੍ਰਲ ਪਲਸੀ, ਲੇਪਰੋਸੀ ਕਉਰਡ, ਡਵਾਰਫਿਸਮ, ਤੇਜ਼ਾਬ ਹਮਲੇ ਦੇ ਪੀੜਤ ਅਤੇ ਮਸਕੁਲਰ ਡਾਈਸਟਰੋਫੀ ਲਈ ਇੱਕ ਫ਼ੀਸਦੀ, ਔਟਿਜ਼ਮ, ਬੌਧਿਕ ਅਪੰਗਤਾ, ਸਿੱਖਣ ਦੀ ਵਿਸ਼ੇਸ਼ ਅਪੰਗਤਾ ਅਤੇ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਫੀਸਦੀ ਅਤੇ ਇਸ ਤੋਂ ਇਲਾਵਾ ਉਪਰੋਕਤ ਚਾਰੇ ਕਲਾਜਾਂ ਵਿੱਚ ਮਲਟੀਪਲ ਡਿਸਅਬਿਲਟੀ ਵਾਲੇ ਵਿਅਕਤੀਆਂ ਲਈ ਵੀ ਇੱਕ ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply