Thursday, April 23, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਵਰਸਿਟੀ ਪ੍ਰੀਖਿਆਵਾਂ `ਚ ਅੱਵਲ

PPNJ1708201902ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀਆਂ ਬੀ.ਕਾਮ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਨਵਯਾ ਖੰਨਾ, ਅਵਲੀਨ ਕੌਰ, ਮੁਸਕਾਨ ਸੋਈ, ਸ਼ਗੁਨ ਸੈਨੀ, ਨਿਸ਼ਾ ਬਤਰਾ, ਨਵਯਾ ਅਰੋੜਾ ਅਤੇ ਰਾਜਬੀਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਵਿਚੋਂ ਤੀਜਾ, ਛੇਵਾਂ, ਗਿਆਰਵਾਂ, ਪੰਦਰਵਾਂ, ਉਨਤੀਵਾਂ ਅਤੇ ਬਵੰਜਵਾਂ ਸਥਾਨ ਹਾਸਲ ਕੀਤਾ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਉਹਨਾਂ ਅਧਿਆਪਕਾਂ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ।ਇਸੇ ਦੋਰਾਨ ਲੋਕਲ ਮੈਨੇਜਿੰਗ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ, ਵਾਇਸ ਪ੍ਰਿੰਸੀਪਲ ਡਾ. ਨੀਨੂ ਕੇ.ਮਲਹੋਤਰਾ, ਡੀਨ ਅਕਾਦਮਿਕ ਡਾ. ਸਿਮਰਦੀਪ, ਡੀਨ ਐਡਮਿਸ਼ਨ ਮਿਸ ਕਿਰਨ ਗੁਪਤਾ, ਡਾ. ਨੀਤੂ ਬਾਲਾ, ਡਾ. ਅੰਜ਼ਨਾ ਬੇਦੀ, ਮਿਸ ਪਲਕ ਅਤੇ ਮਿਸ ਮਾਨਸੀ ਨੇ ਵੀ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply