Thursday, April 23, 2026

ਜੰਮੂ ਤੇ ਕਸ਼ਮੀਰ ਸੈਂਟਰ ਫਾਰ ਕ੍ਰੀਏਟਿਵ ਆਰਟਸ ਵਲੋਂ ਵਿਜ਼ੂਅਲ ਆਰਟ ਪ੍ਰਦਰਸ਼ਨੀ ਲਗਾਈ ਗਈ

PPNJ1708201901ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਜੰਮੂ ਤੇ ਕਸ਼ਮੀਰ ਸੈਂਟਰ ਫਾਰ ਕ੍ਰੀਏਟਿਵ ਆਰਟਸ ਵਲੋਂ ਸਥਾਨਕ ਆਰਟ ਗੈਲਰੀ ਵਿਖੇ ਨੈਸ਼ਨਲ ਐਗਜ਼ੀਬੀਸ਼ਨ ਆਫ ਵਿਜ਼ੂਅਲ ਆਰਟ ਪ੍ਰਦਰਸ਼ਨੀ ਲਗਾਈ ਗਈ।ਓ.ਪੀ ਸ਼ਰਮਾ ਦੀ ਅਗਵਾਈ `ਚ ਲੱਗੀ ਇਸ ਪ੍ਰਦਰਸ਼ਨੀ ਵਿੱਚ 11 ਸੂਬਿਆਂ ਦੇ 40 ਕਲਾਕਾਰਾਂ ਦੀਆਂ 47 ਕਲਾਕ੍ਰਿਤਾਂ ਪ੍ਰਦਰਿਸ਼ਤ ਕੀਤੀਆਂ ਗਈਆਂ।ਇਹ ਕਲਾਕ੍ਰਿਤਾਂ ਪੇਟਿੰਗ, ਫੋਟੋਗ੍ਰਾਫੀ, ਮੂਰਤੀਕਲਾ ਅਤੇ ਵਿਸ਼ੇਸ਼ ਤੌਰ `ਤੇ ਬਸੋਲੀ ਮਿਨੀਏਚਰ ਪੇਟਿੰਗ ਨਾਲ ਸਬੰਧਤ ਹਨ।ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਖੇਤਰੀ ਸੈਂਟਰ ਲਲਿਤ ਕਲਾ ਅਕੈਡਮੀ ਲਖਨਊ ਨਾਲ ਜੁੜੇ ਰਹੇ ਏ.ਐਨ ਅਕੈਡਮੀ ਆਫ ਵਿਜ਼ੂਅਲ ਆਰਟ ਦੇ ਚੇਅਰਮੈਨ ਅਖਿਲੇਸ਼ ਨਿਗਮ ਨੇ ਕੀਤਾ।ਮਹਿਮਾਨਾਂ ਦਾ ਸਵਾਗਤ ਪ੍ਰਧਾਨ ਸ਼ਿਵਦੇਵ ਸਿੰਘ ਤੇ ਆਨ. ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਕੀਤਾ।
ਡਾ. ਏ.ਐਸ ਚਮਕ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਆਰਟ ਅਤੇ ਕਲਚਰ ਨੂੰ ਉਤਸ਼ਾਹਿਤ ਕਰ ਰਹੀ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਪੇਟਿੰਗ, ਗ੍ਰਾਫਿਕਸ, ਡਰਾਇੰਗ ਅਤੇ ਵੁਡ ਸਕਲਪਚਰ (ਮੂਰਤੀ ਕਲਾ) ਦੀਆਂ ਕਲਾਸਾਂ ਸਫਲਤਾ ਸਹਿਤ ਚਲਾਈਆਂ ਜਾ ਰਹੀਆਂ ਹਨ ਅਤੇ ਹਜ਼ਾਰਾਂ ਬੱਚੇ ਸਿਖਿਆ ਪ੍ਰਾਪਤ ਕਰ ਕੇ ਕਲਾ ਦੇ ਖੇਤਰ `ਚ ਨਾਮਨਾ ਖੱਟ ਚੁੱਕੇ ਹਨ।ਉਨਾਂ ਕਿਹਾ ਕਿ ਮੂਰਤੀ ਕਲਾ ਦੀ ਸਿਖਿਆ ਹਾਸਲ ਕਰ ਰਹੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਥਾ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਤਿੰਨ ਸ਼ੈਡ ਵੀ ਆਰਟ ਗੈਲਰੀ ਨੂੰ ਸਮਰਪਿਤ ਕੀਤੇ ਗਏ।
     

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply