ਪਟਿਆਲਾ, 19 ਅਗਸਤ (ਪੰਜਬ ਪੋਸਟ ਬਿਊਰੋ – ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਟੈਲੀ ਫਿਲਮ `ਦੂਜਾ-ਵਿਆਹ` ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਵਲੋਂ ਰਿਲੀਜ਼ ਕੀਤੀ ਗਈ।
`ਮਿਊਜਿਕ-ਕੇਅਰ’ ਦੇ ਬੈਨਰ ਹੇਠ ਸੁਰਜੀਤ ਲਵਲੀ ਵਲੋਂ ਤਿਆਰ ਫਿਲਮ `ਦੂਜਾ-ਵਿਆਹ` ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ ਤੋਂ ਇਲਾਵਾ ਇਸ ਮੌਕੇ ਫਿਲਮ ਦੇ ਪ੍ਰਮੁੱਖ ਆਰਟਿਸਟ ਐਕਟਰੈਸ ਮਿਸ ਖੁਸ਼ੀ ਸਰਾਂ, ਬਾਲਾ ਹਰਵਿੰਦਰ ਸਿੰਘ, ਬਾਲ ਕਲਾਕਾਰ ਮਨਵੀਰ ਅਤੇ ਡਾ. ਜਗਮੇਲ ਭਾਠੂਆਂ ਹਾਜ਼ਰ ਸਨ।
ਇਸ ਉੱਦਮ ਦੀ ਸ਼ਲਾਘਾ ਕਰਦਿਆਂ ਅਸਿਸਟੈਂਟ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰੀ ਦਾ ਦਰਜ਼ਾ ਦਿਵਾਉਣ ਤੇ ਉਨਾਂ ਨਾਲ ਉਨਾਂ ਨਾਲ ਹੋ ਰਹੀ ਬੇਇਨਸਾਫੀ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।
ਇਸ ਮੌਕੇ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਆਪਣੀ ਲਿਖੀ ਨਵੀਂ ਪੁਸਤਕ `ਕੰਟਰੀਬਿਊਸਨ ਆਫ ਭਾਈ ਕਾਨ੍ਹ ਸਿੰਘ ਨਾਭਾ ਟੂ ਹਿਦੰੁਸਤਾਨੀ ਮਿਊਜਿਕ` ਫਿਲਮਕਾਰ ਰਵਿੰਦਰ ਰਵੀ ਸਮਾਣਾ ਨੂੰ ਸਨਮਾਨ ਵਜੋਂ ਭੇਂਟ ਕੀਤੀ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media