ਭੀਖੀ, 21 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵਲੋਂ ਗਊਸ਼ਾਲਾ ਵਿਚ ਬਾਲਾ ਜੀ ਦਾ ਵਿਸ਼ਾਲ ਜਾਗਰਣ ਬਹੁਤ
ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਜਾਗਰਣ ਵਿੱਚ ਮੋੜ, ਰਾਮਪੁਰਾ, ਤਪਾ, ਭੂਚੋ, ਤਲਵੰਡੀ ਸਾਬੋ, ਬੁਡਲਾਡਾ ਆਦਿ ਸ਼ਹਿਰਾਂ ਤੋਂ ਵੀ ਪਹੁੰਚੇ ਹੋਏ ਸਨ।ਪੂਜਨ ਦੀ ਰਸਮ ਅਰੂਣ ਗੋਇਲ, ਰਾਕੇਸ਼ ਕੁਮਾਰ, ਜੁਗਨੂੰ ਸਿੰਗਲਾ, ਤਿਲਕ ਦੀ ਰਸਮ ਬਿਕਰਮ ਅਰੋੜਾ, ਝੰਡਾ ਪੂਜਨ ਜਗਦੀਪ ਸਿੰਘ ਨਕੱਈ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਜੋਤੀ ਪ੍ਰਚੰਡ ਦੀ ਰਸਮ ਡਾ. ਮਾਨਵ ਜਿੰਦਲ, ਡਾ. ਦੀਪਿਕਾ ਜਿੰਦਲ ਨੇ ਕੀਤੀ।ਹਲਕਾ ਇੰਚਾਰਜ ਕਾਂਗਰਸ ਡਾ. ਮੰਜੂ ਬਾਂਸਲ ਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਪਹੁੰਚ ਕੇ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਜਾਗਰਣ ਦੀ ਸੁਰੂਆਤ ਵਿਨੋਦ ਅਗਰਵਾਲ ਬਠਿੰਡਾ ਨੇ ਕੀਤੀ।ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰ ਘਨੱਈਆ ਮਿੱਤਲ ਨੇ ਬਾਲਾ ਜੀ ਦੀਆ ਭੇਟਾਂ ਗਾ ਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ।ਜੂਤਾ ਸੰਭਾਲਣ ਦੀ ਡਿਊਟੀ ਨੋਜਵਾਨ ਸੇਵਾ ਦਲ ਬੁਢਲਾਡਾ, ਭਗਤਾਂ ਨੂੰ ਸੁਚਾਰੁ ਢੰਗ ਨਾਲ ਮੱਥਾ ਟਿਕਾਉਣ ਦੀ ਜਿੰਮੇਵਾਰੀ ਸ਼੍ਰੀ ਬਾਲਾ ਜੀ ਸਕਿਉਰਟੀ ਬਠਿੰਡਾ ਨੇ ਬਾਖੂਬੀ ਨਿਭਾਈ।ਸੰਘ ਦੇ ਚੈਅਰਮੈਨ ਸੁਰਿੰਦਰ ਪਿੰਟਾ, ਪ੍ਰਧਾਨ ਰਾਕੇਸ ਵਿੱਕੀ , ਜਰਨਲ ਸਕੱਤਰ ਅਨਿਲ ਪੱਪੂ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਅਖੀਰ ਵਿੱਚ ਬਾਲਾ ਜੀ ਦੀ ਆਰਤੀ ਕਰਕੇ ਭਗਤਾਂ `ਚ ਪ੍ਰਸਾਦ ਵੰਡਿਆ ਗਿਆ ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media