Friday, September 20, 2024

30 ਪਬਲਿਕ ਟਾਇਲਟ ਸੈਟਾਂ ਦੀਆਂ ਚਾਬੀਆਂ ਸ਼ੁਲਭ ਸ਼ੋਚਾਲਿਆ ਕੰਪਨੀ ਦੇ ਅਧਿਕਾਰੀ ਨੂੰ ਸੌਂਪੀਆਂ

ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕਮਿਸ਼ਨਰ ਨਗਰ ਨਿਗਮ ਹਰਬੀਰ ਸਿੰਘ ਦੇ ਨਾਲ ਮਿਲ ਕੇ PUNJ21082019010ਕੰਪਨੀ ਬਾਗ ਵਿਖੇ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰ ਨੂੰ ਖੁੱਲੇ ਵਿਚ ਸ਼ੋਚ ਮੁਕਤ ਬਨਾਉਣ ਦੇ ਪ੍ਰੋਜੈਕਟ ਤਹਿਤ ਜੋ 46 ਪਬਲਿਕ ਟੋਇਲਟ ਸੈਟ ਬਨਾਏ ਜਾਣੇ ਹਨ।ਉਨਾਂ ਵਿਚੋਂ 30 ਪਬਲਿਕ ਟਾਇਲਟ ਸੈਟਾਂ ਦੀਆਂ ਚਾਬੀਆਂ ਸ਼ੁਲਭ ਸ਼ੋਚਾਲਿਆ ਕੰਪਨੀ ਦੇ ਅਧਿਕਾਰੀ ਏ.ਕੇ ਸਿੰਘ ਨੂੰ ਸਾਂਭ-ਸੰਭਾਲ, ਸੰਚਾਲਨ ਅਤੇ ਰੱਖ-ਰਖਾਅ ਦੀ ਜਿੰਮੇਵਾਰੀ ਲਈ ਸੌਪੀਆਂ। ਮੇਅਰ ਨੇ ਕਿਹਾ ਕਿ ਬਾਕੀ ਦੇ 16 ਪਬਲਿਕ ਟਾਇਲਟ ਸੈਟ ਜਲਦੀ ਹੀ ਤਿਆਰ ਕਰਕੇ ਸੁਲਭ ਸ਼ੋਚਾਲਿਆ ਕੰਪਨੀ ਨੂੰ ਸੌਂਪ ਦਿੱਤੇ ਜਾਣਗੇ।ਇਹਨਾਂ ਨਾਲ ਆਮ ਜਨਤਾ ਨੂੰ ਅਤੇ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬੜੀ ਸਹੂਲਤ ਹੋਵੇਗੀ।
                  ਇਸ ਦੇ ਨਾਲ ਹੀ ਮੇਅਰ ਕਰਮਜੀਤ ਸਿੰਘ ਵਲੋਂ ਸ਼ਹਿਰ ਵਿਚ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦੌਰਾਨ ਪਬਲਿਕ ਦੀ ਸਹੂਲਤ ਲਈ 4 ਮੋਬਾਇਲ ਟੋਇਲਟ ਸੈਟ ਵੈਨਾਂ ਵੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀਆਂ ।  ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਹੂਲਤਾਂ ਆਮ ਪਬਲਿਕ ਲਈ ਹਨ ਅਤੇ ਜਿਸ ਦੀ ਸਾਂਭ-ਸੰਭਾਲ ਕੰਪਨੀ ਵਲੋਂ ਤਾਂ ਕੀਤੀ ਹੀ ਜਾਣੀ ਹੈ, ਪਰ ਆਮ ਨਾਗਰਿਕ ਦੀ ਵੀ ੳਨ੍ਹੀ ਹੀ ਜਿੰਮੇਵਾਰੀ ਬਣਦੀ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply