Tuesday, April 7, 2026

ਪੰਡਿਤ ਨਸੀਬ ਚੰਦ ਯਾਦਗਾਰੀ 10ਵਾਂ ਕੁਸ਼ਤੀ ਦੰਗਲ ਉਟਾਲਾਂ ਵਿਖੇ 28 ਅਗਸਤ ਨੂੰ

ਸਮਰਾਲਾ, 23 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਅਰਮਾਨ ਕੁਸ਼ਤੀ ਅਖਾੜਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਪੰਡਿਤ ਨਸੀਬ ਚੰਦ ਯਾਦਗਾਰੀ 10ਵਾਂ ਕੁਸ਼ਤੀ ਦੰਗਲ 28 ਅਗਸਤ, ਦਿਨ ਬੁੱਧਵਾਰ ਨੂੰ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਘੇ ਪਹਿਲਵਾਨ ਅਤੇ ਗੋਲਡ ਮੈਡਲਿਸਟ ਸਰਪੰਚ ਪ੍ਰੇਮਵੀਰ ਸੱਦੀ ਉਟਾਲਾਂ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਗਨੀ ਹੁਸ਼ਿਆਰਪੁਰ ਅਤੇ ਪੇਰੀਆ ਇਰਾਨ ਦੇ ਦਰਮਿਆਨ ਹੋਵੇਗੀ।ਝੰਡੀ ਦੇ ਜੇਤੂ ਪਹਿਲਵਾਨ ਨੂੰ 1,11,000 ਰੁਪਏ ਇਨਾਮ ਵਜੋ ਦਿੱਤਾ ਜਾਵੇਗਾ, ਦੂਸਰੀ ਝੰਡੀ ਦੀ ਕੁਸ਼ਤੀ ਤੀਰਥ ਫਗਵਾੜਾ ਅਤੇ ਅੰਮਿ੍ਰਤਪਾਲ ਗੋਲਬਾਗ ਦਰਮਿਆਨ ਹੋਵੇਗੀ।ਤਿੰਨ ਨੰਬਰ ਝੰਡੀ ਕੁਸ਼ਤੀ ਕੁਲਵਿੰਦਰ ਭੁੱਟਾ ਅਤੇ ਵਿੱਕੀ ਚੰਡੀਗੜ੍ਹ ਦਰਮਿਆਨ ਹੋਵੇਗੀ।ਦੰਗਲ ਕਮੇਟੀ ਵੱਲੋਂ ਭੇਜੇ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁਸ਼ਤੀ ਲੜ ਸਕਣਗੇੇ। ਕੁਸ਼ਤੀਆਂ ਆਰ-ਪਾਰ ਦੀਆਂ ਹੋਣਗੀਆਂ, ਕੋਈ ਵੀ ਕੁਸ਼ਤੀ ਬਰਾਬਰੀ ਤੇ ਨਹੀਂ ਛੱਡੀ ਜਾਵੇਗੀ।ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਕਰਨਗੇ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply