Tuesday, June 16, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ `ਚ ਆਇਆ ਰਚਨਾਵਾਂ ਦਾ ਹੜ੍ਹ

ਸੰਦੀਪ ਸਮਰਾਲਾ ਦੀ ਕਹਾਣੀ ‘ਗਤਿਆ’ ਅਧੁਨਿਕ ਕਹਾਣੀਆਂ `ਚ ਸਿਰਜ਼ੇਗੀ ਨਵਾਂ ਅਧਿਆਇ – ਕਹਾਣੀਕਾਰ ਸੁਖਜੀਤ

ਸਮਰਾਲਾ, 22 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ (ਰਜਿ:) ਦੀ ਮਹੀਨਾਵਾਰ ਇਕੱਤਰਤਾ ਸਥਾਨਕ ਸਰਕਾਰੀ PUNJ2308201910ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਆਰੰਭ `ਚ ਉੱਘੇ ਸਾਹਿਤਕਾਰ ਨਿਰੰਜਨ ਤਸਨੀਮ ਅਤੇ ਪ੍ਰਸਿੱਧ ਨਾਵਲਕਾਰ ਨਾਨਕ ਦੀ ਨੂੰਹ ਅਤਰਜੀਤ ਕੌਰ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਮੀਟਿੰਗ ਵਿੱਚ ਪਹਿਲੀਵਾਰ ਪਹੁੰਚੇ ਊਰਦੂ ਦੇ ਸ਼ਾਇਰ ਸ਼ਾਹਿਦ ਕਾਸ਼ਮੀ ਅਤੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਪ੍ਰਧਾਨ ਪੰਜਾਬੀ ਭਾਈਚਾਰਾ ਇਕਾਈ ਸਮਰਾਲਾ ਦਾ ਸਵਾਗਤ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਆਪਣੀ ਨਵੀਂ ਗੀਤਾਂ ਦੀ ਪੁਸਤਕ ‘ਅੱਗੇ ਜਾਣਾ ਹੋਰ’ ਵਿੱਚੋਂ ਕਿਸਾਨੀ ਨਾਲ ਸਬੰਧਿਤ ਗੀਤ ‘ਬੀਜ਼ ਲਾਹੇਵੰਦ ਫਸਲਾਂ ਘਰੋਂ ਕੰਗਾਲੀ ਨੂੰ ਕੱਢ ਦੇ’ ਪੇਸ਼ ਕਰਨ ਉਪਰੰਤ ਆਪਣੀ ਪੁਸਤਕ ਪੰਜਾਬੀ ਸਾਹਿਤ ਸਭਾ ਨੂੰ ਭੇਂਟ ਕੀਤੀ।ਊਰਦੂ ਦੇ ਸ਼ਾਇਰ ਸ਼ਾਹਿਦ ਕਾਸਮੀ ਨੇ ਗ਼ਜ਼ਲ ‘ਮੇਰੀ ਦਾਸਤਾਏਂ ਹਸਰਤ ਵੋ ਸੁਣਾ ਸੁਣਾ ਕੇ ਰੋਏ’ ਤੁਰੰਨਮ ਵਿੱਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।
    ਗੁਰਦੀਪ ਸਿੰਘ ਮਹੌਣ ਨੇ  ਸ਼ਹੀਦ ਊਧਮ ਸਿੰਘ ਸਬੰਧੀ ਖੋਜ ਭਰਪੂਰ ਲੇਖ ‘ਸ਼ਹੀਦ ਮੁਹੰਮਦ ਸਿੰਘ ਅਜ਼ਾਦ’ ਸੁਣਾਇਆ। ਨਿਰਭੈ ਸਿੰਘ ਸਿੱਧੂ ਨੇ ਆਪਣੀ ਨਿੱਜੀ ਡਾਇਰੀ ਦੇ ਪੰਨਿਆਂ ਵਿੱਚੋਂ ਬਾਲ ਸਿਖਾਈ ਬਾਰੇ ਪ੍ਰਤੀਕਰਮ ਪੇਸ਼ ਕੀਤਾ। ਜਸਵੀਰ ਸਮਰਾਲਾ ਨੇ ਕਿਰਤੀ ਲੋਕਾਂ ਬਾਰੇ ਆਪਣੀ ਕਵਿਤਾ ਪੇਸ਼ ਕੀਤੀ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਚਿੜੀਆਂ’ ਸੁਣਾਈ।ਗਜ਼ਲ਼ਗੋ ਨਰਿੰਦਰ ਮਣਕੂ ਨੇ ਆਪਣੀ ਗਜ਼ਲ਼ ‘ਕਿਵੇਂ ਹੁਣ ਬੀਤਦਾ ਜੀਵਨ ਨਾ ਪੁੱਛੋ ਹਾਲ ਇਸ ਦਿਲ ਦਾ’ ਸੁਣਾਈ।
ਰਚਨਾਵਾਂ ਦੇ ਦੌਰ ਨੂੰ ਅੱਗੇ ਤੋਰਦਿਆਂ ਕਹਾਣੀਕਾਰ ਮਨਦੀਪ ਡਡਿਆਣਾ ਨੇ ਪਰਿਵਾਰਾਂ ਵਿੱਚ ਚੱਲ ਰਹੀ ਕਸ਼ਮਕਸ਼ ਦੀ ਕਹਾਣੀ ‘ਕੰਧ’ ਪੇਸ਼ ਕੀਤੀੇ। ਅਵਤਾਰ ਸਿੰਘ ਪਾਰੀ ਉਟਾਲਾਂ ਕਵਿਤਾ ‘ਪੌ-ਬਾਰਾਂ’ ਅਤੇ ਨੇਤਰ ਸਿੰਘ ਮੁਤੋਂ ਨੇ ‘ਕਮਰਕੱਸਾ’ ਕਵਿਤਾ ਸੁਣਾਈ। ਉਪਰੰਤ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਨੌਜਵਾਨ ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ) ਨੇ ਆਪਣੀ ਕਹਾਣੀ ‘ਗਤਿਆ’ ਨਵੀਂ ਸ਼ੈਲੀ ਵਿੱਚ ਬੜੇ ਖੂਬਸੂਰਤ ਢੰਗ ਨਾਲ ਸੁਣਾਈ।ਇਹ ਕਹਾਣੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਜ਼ਮੀਰ ਨੂੰ ਹਲੂਣਾ ਦਿੰਦੇ ਹੋਏ ਅਨਿਆ ਵਿਰੁੱਧ ਦੇਸ਼ ਦੇ ਲੋਕਾਂ ਲਈ ਕੁੱਝ ਕਰ ਗੁਜਰਨ ਦਾ ਸੁਨੇਹਾ ਦੇ ਗਈ।ਜਿਸ `ਤੇ ਪੂਰੀ ਤਰ੍ਹਾਂ ਨਿੱਠ ਕੇ ਚਰਚਾ ਹੋਈ, ਸੁਖਜੀਤ ਕਹਾਣੀਕਾਰ ਨੇ ਕਿਹਾ ਕਿ ਸੰਦੀਪ ਸਮਰਾਲਾ ਅੰਦਰ ਅਜਿਹੀ ਚਿਣਗ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕੇਗਾ ਅਤੇ ਨੌਜਵਾਨਾਂ ਲਈ ਰਾਹ ਦਸੇਰਾ ਬਣੇਗਾ।ਇਸ ਤੋਂ ਇਲਾਵਾ ਬਾਕੀ ਰਚਨਾਵਾਂ `ਤੇ ਵੀ ਉਸਾਰੂ ਬਹਿਸ ਹੋਈ। ਜਿਸ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਉਘੇ ਕਹਾਣੀਕਾਰ ਸੁਖਜੀਤ, ਹੈਡਮਾਸਟਰ ਮੇਘ ਸਿੰਘ ਜਵੰਦਾ, ਮਾ: ਪੁਖਰਾਜ ਸਿੰਘ ਘੁਲਾਲ, ਅਮਨਦੀਪ ਅਜ਼ਾਦ, ਬਲਵੰਤ ਮਾਂਗਟ ਜਨ: ਸਕੱਤਰ ਲਿਖਾਰੀ ਸਭਾ ਰਾਮਪੁਰ ਨੇ ਭਾਵਪੂਰਤ ਟਿੱਪਣੀਆਂ ਕੀਤੀਆਂ।ਸਭਾ ਦੀ ਕਾਰਵਾਈ ਮੇਘ ਸਿੰਘ ਜਵੰਦਾ ਮੀਤ ਪ੍ਰਧਾਨ ਵੱਲੋਂ ਬਾਖੂਬੀ ਨਿਭਾਈ ਗਈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply