Sunday, September 13, 2026

ਜਿਲਾ ਪੱਧਰ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਕਿਸਾਨ ਸਿਖਲਾਈ ਕੈਂਪ ਵਿੱਚ ਜਾਣਕਾਰੀ ਦਿੰਦੇ ਪਰਵੇਜ ਸਚਦੇਵਾ, ਅਰੁਣ ਕੁਮਾਰ ਠਠਈ ਅਤੇ ਰਾਮਕੋਟ ਦੇ ਦਵਿੰਦਰ ਸਹਾਰਨ।
ਕਿਸਾਨ ਸਿਖਲਾਈ ਕੈਂਪ ਵਿੱਚ ਜਾਣਕਾਰੀ ਦਿੰਦੇ ਪਰਵੇਜ ਸਚਦੇਵਾ, ਅਰੁਣ ਕੁਮਾਰ ਠਠਈ ਅਤੇ ਰਾਮਕੋਟ ਦੇ ਦਵਿੰਦਰ ਸਹਾਰਨ।

ਫਾਜਿਲਕਾ, 22ਸਤੰਬਰ (ਵਿਨੀਤ ਅਰੋੜਾ) – ਖੇਤੀਬਾੜੀ ਵਿਭਾਗ ਫਾਜਿਲਕਾ ਦੁਆਰਾ ਲਗਾਏ ਗਏ ਜਿਲਾ ਪੱਧਰ ਕਿਸਾਨ ਸਿਖਲਾਈ ਕੈਂਪ ਦੌਰਾਨ ਪੰਜਾਬ ਐਨਰਜੀ ਡਿਵੇਲਪਮੇਂਟ ਏਜੰਸੀ ਖੇਡਾਂ ਦੁਆਰਾ ਇੱਕ ਸੌਰ ਉਰਜਾ ਪ੍ਰਦਸ਼ਰਨੀ ਅਤੇ ਬਾਇਓ ਗੈਸ ਪਲਾਟਾਂ ਦੇ ਰਖ ਰਖਾਅ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਉੱਤੇ ਖੇਡਾਂ ਦੇ ਜਿਲਾ ਅਫਸਰ ਤ੍ਰਿਪਤਜੀਤ ਸਿੰਘ ਨੇ ਸੋਲਰ ਇਨਵਰਟਰ, ਸੋਲਰ ਗੀਜਰ, ਸੋਲਰ ਪੱਖਾ ਅਤੇ ਲਾਈਟਾਂ ਅਤੇ ਘਰੇਲੂ ਗੋਬਰ ਗੈਸ ਸਕੀਮ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਬੰਧਤ ਸਕੀਮਾਂ ਦੀ ਜਾਣਕਾਰੀ ਦੇਣ ਲਈ ਇਸ਼ਤੇਹਾਰ ਵੀ ਵੰਡੇ ਗਏ। ਇਸ ਦੌਰਾਨ ਸਚਦੇਵਾ, ਅਕਸ਼ੈ ਉਰਜਾ ਸ਼ਾਪ ਅਬੋਹਰ ਤੋਂ ਪਰਵੇਜ ਸਚਦੇਵਾ, ਅਰੁਣ ਕੁਮਾਰ ਠਠਈ ਅਤੇ ਰਾਮਕੋਟ ਦੇ ਦਵਿੰਦਰ ਸਹਾਰਨ ਵੀ ਮੌਜੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply