Saturday, July 5, 2025
Breaking News

ਖੇਤਾਂ ਵਿੱਚ ਲੱਗੀਆਂ ਖੂਹੀਆ ਵਾਲੀਆਂ ਮੋਟਰਾਂ ਦੇ ਖਰਾਬੇ ਦਾ ਮੁਆਵਜ਼ਾ ਦਿੱਤਾਂ ਜਾਵੇ

ਪਿੰਡ ਤਰੋਬੜੀ ਵਿਖੇ ਖੇਤ ਵਿੱਚ ਮੋਟਰਾਂ ਵਾਲੀ ਖੂਹੀ ਖਰਾਬ ਹੋਈ ਦਾ ਦ੍ਰਿਸ਼।
ਪਿੰਡ ਤਰੋਬੜੀ ਵਿਖੇ ਖੇਤ ਵਿੱਚ ਮੋਟਰਾਂ ਵਾਲੀ ਖੂਹੀ ਖਰਾਬ ਹੋਈ ਦਾ ਦ੍ਰਿਸ਼।

ਫਾਜਿਲਕਾ, 22 ਸਤੰਬਰ (ਵਿਨੀਤ ਅਰੋੜਾ) – ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਸੇਮਨਾਲੇ ਦੇ ਟੁੱਟਣ ਨਾਲ ਪਿੰਡ ਤਰੋਬੜੀ ਦੇ ਕਿਸਾਨਾਂ ਦੀਆਂ ਖੂਹੀ ਵਿੱਚ ਲੱਗੀਆਂ ਮੋਟਰਾਂ ਡੂੱਬ ਗਈਆਂ ਅਤੇ ਖੂਹੀਆਂ ਮਿੱਟੀ ਨਾਲ ਭਰ ਗਈਆਂ ਜਿਸ ਦੇ ਕਾਰਨ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈੇ। ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਦੀਪ ਸਿੰਘ, ਚਿਮਨ ਸਿੰਘ ਨੇ ਦੱਸਿਆ ਕਿ ਪਾਣੀ ਦੇ ਕਾਰਨ ਖੇਤਾਂ ਵਿੱਚ ਕਿਸਾਨਾਂ ਵਲੋਂ ਬਣਾਈਆਂ ਮੋਟਰਾਂ ਵਾਲੀਆਂ ਖੂਹੀਆ ਡਿਗੱ ਪਈਆ ਅਤੇ ਮੋਟਰਾਂ ਮਿੱਟੀ ਥੱਲੇ ਦੱਬ ਗਈਆ, ਜਿਸ ਦੇ ਕਾਰਨ ਕਿਸਾਨਾਂ ਦਾ ਹਜ਼ਾਰਾ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਕਿਸਾਨਾਂ ਨੂੰ ਦੁਬਾਰਾ ਬੋਰ ਕਰਵਾਉਣੇ ਪੇਣਗੇ। ਉਨ੍ਹਾਂ ਕਿਹਾ ਕਿ ਝੌਨੇ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਨਾਲ ਲੱਗਦੇ ਕਿਸਾਨਾਂ ਕੋਲੋਂ ਪਾਣੀ ਮੰਗ ਕੇ ਲਗਾਉਣਾ ਪੇੈਦਾ ਹੈੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੇ ਕਿ ਖੇਤਾਂ ਵਿੱਚ ਲੱਗੀਆ ਖੂਹੀ ਵਾਲੀਆ ਮੋਟਰਾਂ ਦਾ ਮੁਆਵਜ਼ਾ ਦਿੱਤਾਂ ਜਾਵੇ। ਇਸ ਬਾਬਤ ਪਟਵਾਰੀ ਗਿਆਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੂਹੀ ਦੇ ਖਰਾਬੇ ਬਾਰੇ ਸਾਨੂੰ ਕੋਈ ਆਡਰ ਨਹੀ ਮਿਲਿਆ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply