Friday, April 3, 2026

ਕਿਸਾਨੀ ਕਰਜ਼ਿਆਂ ਦੇ ਮਸਲੇ ਸਬੰਧੀ ਡੀ.ਸੀ ਦਫਤਰ ਅੱਗੇ ਪੱਕੇ ਧਰਨੇ ਦਾ ਐਲਾਨ

PPNJ2508201906ਲੌਂਗੋਵਾਲ, 25 ਅਗਸਤ (ਪੰਜਾਬ ਪੋਸਟ – ਜਗਸੀਰ ਸਿੰਘ) – ਕਿਸਾਨ ਮੋਰਚਾ ਸੰਗਰੂਰ ਦੀ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਹੋਈ ਜਿਸ ਵਿਚ ਮੋਰਚੇ ਦੇ ਜਿਲ੍ਹਾ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਆਗੂ ਵੀ ਸ਼ਾਮਿਲ ਹੋਏ।ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਪੰਜ ਏਕੜ ਤੱਕ ਦੇ ਕਿਸਾਨਾਂ ਲਈ ਐਲਾਨੀ ਗਈ ਕਰਜ਼ਾ ਮੁਕਤੀ ਸਕੀਮ ਨੂੰ ਲਾਗੂ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਅਗਲੇ ਪੜਾਅ ਵਜੋਂ 25, 26 ਅਤੇ 27 ਸਤੰਬਰ ਨੂੰ ਡੀ.ਸੀ ਦਫ਼ਤਰ ਸੰਗਰੂਰ ਅੱਗੇ 3 ਰੋਜ਼ਾ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ 28 ਅਗਸਤ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੱਡੇ ਵਫ਼ਦ ਦੇ ਰੂਪ ਵਿੱਚ ਮਿਲ ਕੇ ਕਰਜ਼ਾ ਮਾਫ਼ੀ ਸਬੰਧੀ ਜਮ੍ਹਾਂ ਕਰਵਾਏ ਫਾਰਮਾਂ ਸਬੰਧੀ ਕਾਰਵਾਈ ਕਰਵਾਉਣ ਲਈ ਕਿਹਾ ਜਾਵੇਗਾ।
 ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚਾ ਸੰਗਰੂਰ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਡਿਫਾਲਟਰ ਹੋ ਚੁੱਕੀਆਂ 1400 ਕੰਪਨੀਆਂ ਦੇ ਕੇਸ ਵਾਪਸ ਲੈਣ ਅਤੇ ਬੈਂਕਾਂ ਨੂੰ 70000 ਕਰੋੜ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਵੱਡੀਆਂ ਕੰਪਨੀਆਂ ਤੇ ਬੈਂਕਾਂ ਨੂੰ ਡੁੱੱਣੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਆਪਣੇ ਕਰਜ਼ਾ ਮੁਕਤੀ ਦੇ ਵਾਅਦੇ ਤੋਂ ਭੱਜ ਚੁੱਕੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰਣ ਲਈ ਕਿਸਾਨ ਪਿੰਡਾਂ ਵਿੱਚ ਲਾਮਬੰਦੀ ਕਰਨ ਤਾਂ ਜੋ ਇਸ ਤਿੰਨ ਰੋਜ਼ਾ ਮੋਰਚੇ ਨੂੰ ਸਫਲ ਕੀਤਾ ਜਾ ਸਕੇ।ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਪੀੜਤ ਕਿਸਾਨਾਂ ਮਜ਼ਦੂਰਾਂ ਨੂੰ ਫੌਰੀ ਦੇਣ ਦੀ ਮੰਗ ਕੀਤੀ ਵੀ ਕੀਤੀ ਗਈ।
ਇਸ ਮੀਟਿੰਗ ਨੂੰ ਜਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ, ਜੁਝਾਰ ਬਡਰੁੱਖਾਂ, ਭਜਨ ਸਿੰਘ ਢੱਡਰੀਆਂ, ਬਲਿਹਾਰ ਸਿੰਘ ਰੱਤੋਕੇ, ਅਜਾਇਬ ਸਿੰਘ ਸਾਹੋਕੇ, ਹਰਦੇਵ ਸਿੰਘ ਦੁੱਲਟ ਨੇ ਵੀ ਸੰਬੋਧਨ ਕੀਤਾ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। 

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …

Leave a Reply