ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਰ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਸ਼ਰਧਾਜ਼ਲੀ ਭੇਂਟ ਕਰਦਿਆਂ ਕਿਹਾ ਕਿ ਭਾਜਪਾ ਦੇ ਉਘੇ ਆਗੂ ਜੇਤਲੀ ਦੇ ਅਕਾਲ ਚਲਾਣੇ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਜੇਤਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਥੰਮ ਸਨ, ਜਿਨ੍ਹਾਂ ਨੇ ਦੋਹਾਂ ਪਾਰਟੀਆਂ ਨੂੰ ਇਕ ਮਾਲਾ ’ਚ ਪਰੋ ਕੇ ਰੱਖਿਆ ਤੇ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕੀਤਾ।
ਛੀਨਾ ਨੇ ਕਿਹਾ ਕਿ ਜੇਤਲੀ ਇਕ ਮਹਾਨ ਦੂਰਅੰਦੇਸ਼ੀ ਸੋਚ ਦੇ ਧਾਰਨੀ ਸਨ, ਜਿਨ੍ਹਾਂ ਨੇ ਨਾ ਸਿਰਫ਼ ਪੰਜਾਬ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਵੱਡੇ ਪੱਧਰ ’ਤੇ ਕੰਮ ਕੀਤਾ, ਸਗੋਂ ਦੇਸ਼ ਦੇ ਪ੍ਰਮੱੱਖ ਫ਼ੈਸਲਿਆਂ ’ਤੇ ਆਪਣੀ ਅਹਿਮ ਭੂਮਿਕਾ ਨਿਭਾਈ।ਛੀਨਾ ਨੇ ਕਿਹਾ ਕਿ ਅਰੁਣ ਜੇਤਲੀ ਦੇ ਚਲੇ ਜਾਣ ਨਾਲ ਭਾਜਪਾ ਪਾਰਟੀ ਅਤੇ ਦੇਸ਼ ਹੋਣ ਵਾਲੇ ਘਾਟੇ ਤੋਂ ਲੰਮੇਂ ਸਮੇਂ ਤੱਕ ਨਹੀਂ ਉਭਰ ਸਕੇਗਾ।
ਜਿਕਰਯੋਗ ਹੈ ਕਿ ਜੇਤਲੀ ਦਾ ਨਾਨਕਾ ਪਰਿਵਾਰ ਅੰਮ੍ਰਿਤਸਰ ਦਾ ਹੋਣ ਕਰਕੇ ਉਨ੍ਹਾਂ ਦੇ ਇਥੋਂ ਦੇ ਵਾਸੀਆਂ ਨਾਲ ਬਹੁਤ ਜਿਆਦਾ ਮੋਹ ਸੀ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media