Monday, March 30, 2026

ਕਰਤਾਰਪੁਰ ਲਾਂਘੇ ਦੇ ਨਿਰਮਾਣ `ਚ ਅੜਿਕਾ ਪਾਉਣ ਤੋਂ ਗੁਰੇਜ਼ ਕਰੇ ਸੁਬਰਾਮਨੀਅਮ ਸਵਾਮੀ – ਦਮਦਮੀ ਟਕਸਾਲ

ਸਿੱਖ ਭਾਵਨਾਵਾਂ ਨਾਲ ਸੰਬੰਧਿਤ ਮੁਦਿਆਂ ਪ੍ਰਤੀ ਗੈਰ ਸੰਜੀਦਗੀ ਨਾ ਦਿਖਿਾਉਣ ਭਾਜਪਾ ਨੇਤਾ – ਬਾਬਾ ਹਰਨਾਮ ਸਿੰਘ

PPNJ2508201915ਮਹਿਤਾ, 25 ਅਗਸਤ  (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਜਪਾ ਨੇਤਾ ਸੁਬਰਾਮਨੀਅਮ ਸੁਆਮੀ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕਣ ਦੀ ਵਕਾਲਤ ਨੂੰ ਗੈਰ ਸੰਜ਼ੀਦਾ, ਗੈਰ ਜਿੰਮੇਵਾਰਾਨਾ ਅਤੇ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਅਨ `ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਮੁਚੀ ਸਿੱਖ ਕੌਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ `ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਲਈ ਲਾਂਘਾ ਖੋਲਣ ਦੀ ਤੀਬਰਤਾ ਨਾਲ ਉਡੀਕ ਰਹੀ ਹੈ ਤਾਂ ਅਜਿਹੇ `ਚ ਭਾਜਪਾ ਨੇਤਾ ਸਵਾਮੀ ਵਲੋਂ ਲਾਂਘੇ ਦੇ ਨਿਰਮਾਣ ਨੂੰ ਰੋਕਣ ਸੰਬੰਧੀ ਬਿਆਨਬਾਜ਼ੀ ਅਤੇ ਗੁਆਂਢੀ ਮੁਲਕ ਪ੍ਰਤੀ ਨਫਰਤ ਦੀ ਭਾਸ਼ਾ ਬੋਲੋੜਾ ਅਤੇ ਸਮਝ ਤੋਂ ਬਾਹਰ ਹੈ।ਉਹਨਾਂ ਕਿਹਾ ਕਿ ਪੰਜਾਬ ਸਰਹਦੀ ਸੂਬਾ ਹੈ ਅਤੇ ਆਪਣੇ ਗੁਆਂਢੀ ਮੁਲਕ ਨਾਲ ਸੁਖਾਵੇ ਮਾਹੌਲ ਦੀ ਹਮੇਸ਼ਾਂ ਆਸਵੰਦ ਰਿਹਾ ਹੈ।ਉਹਨਾਂ ਕਿਹਾ ਕਿ ਲਾਂਘੇ ਨਾਲ ਕਿਸੇ ਕਿਸਮ ਦੀ ਸੁਰਖਿਆ ਸੰਬੰਧੀ ਪ੍ਰੇਸ਼ਾਨੀ ਪੈਦਾ ਹੋਣ ਦਾ ਖਦਸ਼ਾ ਹੈ ਤਾਂ ਉਸ ਨੂੰ ਦੂਰ ਕਰਨ ਪ੍ਰਤੀ ਦੇਸ਼ ਦੀਆਂ ਸੁਰਖਿਆ ਏਜੰਸੀਆਂ ਹਰ ਤਰਾਂ ਕਾਬਲ ਹਨ।ਉਹਨਾਂ ਕਿਹਾ ਕਿ ਸਵਾਮੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਲਾਂਘੇ ਪ੍ਰਤੀ ਦੋਹਾਂ ਦੇਸ਼ਾਂ ਦੇ ਫੈਸਲੇ ਨਾਲ ਸਿੱਖ ਕੌਮ ਦੀ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ।ਉਹਨਾਂ ਦੋਹਾਂ ਦੇਸ਼ਾਂ ਨੂੰ ਲਾਂਘੇ ਦਾ ਨਿਰਮਾਣ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ ਤਾਂ ਕਿ ਸਿੱਖ ਭਾਈਚਾਰਾ ਅਤੇ ਨਾਨਕ ਨਾਮ ਲੇਵੇ ਸੰਗਤਾਂ ਬਿਨਾ ਵੀਜਾ ਗੁ: ਕਰਤਾਰ ਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।
ਉਹਨਾਂ ਭਾਜਪਾ ਨੇਤਾ ਨੂੰ ਸਿੱਖ ਭਾਵਨਾਵਾਂ ਨਾਲ ਸੰਬੰਧਿਤ ਸੰਵੇਦਣਸ਼ੀਲ ਮੁਦਿਆਂ ਪ੍ਰਤੀ ਗੈਰ ਸੰਜ਼ਦਾੀ ਬਿਆਨ ਦੇਣ ਤੋਂ ਗੁਰੇਜ਼ ਕਰਨ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੂਨ `84 ਦੌਰਾਨ ਸ੍ਰੀ ਦਰਬਾਰ ਸਾਹਿਬ `ਤੇ ਕੀਤੇ ਗਏ ਫੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਇਲਾਂ ਜਨਤਕ ਕਰਾਉਣ ਲਈ ਕੇਂਦਰ ਸਰਕਾਰ `ਤੇ ਦਬਾਅ ਪਾਉਣ ਲਈ ਕਿਹਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply