ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਭਾਜਪਾ ਆਗੂ ਸਵ. ਅਰੁਣ ਜੇਤਲੀ ਨੂੰ ਅੱਜ ਨਮ ਅੱਖਾਂ
ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਨਵੀਂ ਦਿੱਲੀ ਸਥਿਤ ਨਿਗਮ ਬੋਧ ਘਾਟ ਵਿਖੇ ਅਰੁਣ ਜੇਤਲੀ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਚਿਤਾ ਨੂੰ ਅਗਨੀ ਉਨਾਂ ਦੇ ਬੇਟੇ ਰੋਹਨ ਜੇਤਲੀ ਨੇ ਦਿਖਾਈ। ਇਸ ਤੋਂ ਪਹਿਲਾਂ ਉਨਾਂ ਦੀ ਮ੍ਰਿਤਕ ਦੇਹ ਅਤਿਮ ਦਰਸ਼ਨਾਂ ਲਈ ਭਾਜਪਾ ਦੇ ਦਫਤਰ `ਚ ਰੱਖੀ ਗਈ। ਅੰਤਿਮ ਸਸਕਾਰ ਵਿੱਚ ਉਪ ਰਾਸ਼ਟਰਪਤੀ ਐਮ. ਵੈਂਕਹੀਆ ਨਾਇਡੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਕਾਰਜਕਾਰੀ ਕੌਮੀ ਪ੍ਰਧਾਨ ਜੇ.ਪੀ ਨੱਢਾ ਤੇ ਹੋਰ ਸ਼ਖਸ਼ੀਅਤਾਂ ਤੇ ਅਰੁਣ ਜੇਤਲੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media