Monday, September 21, 2026

ਮੋਤੀਆ ਗਰੁੱਪ ਨੇ ਡਿੱਗੇ ਬੂਟਿਆਂ ਨੂੰ ਫਿਰ ਤੋਂ ਲਗਾਉਣ ਦਾ ਚਲਾਇਆ ਅਭਿਆਨ

ਚੰਡੀਗੜ੍ਹ, 27 ਅਗਸਤ (ਪੰਜਾਬ ਪੋਸਟ ਬਿਊਰੋ) -ਟ੍ਰਾਈਸਿਟੀ ਦੇ ਰੀਅਲ ਅਸਟੇਟ ਡਿਵੈਲਪਰ ਮੋਤੀਆ ਗਰੁੱਪ ਨੇ ਡਿੱਗੇ ਹੋਏ ਬੂਟਿਆਂ ਨੂੰ ਫਿਰ ਤੋਂ ਲਗਾਉਣ ਦੀ PUNJ2708201902ਮੁਹਿੰਮ ਸ਼ੁਰੂ ਕੀਤੀ ਹੈ। ਸੈਕਟਰ 3 ਸਾਲ ’ਚ ਤਾਊ ਦੇਵੀ ਲਾਲ ਸਟੇਡੀਅਮ ’ਚ ਡਿੱਗੇ ਹੋਏ ਇੱਕ ਦਰਖਤ ਨੂੰ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਅਤੇ ਗਰੁੱਪ ਦੇ ਕਰਮਚਾਰੀ, ਮਾਲੀ ਤੇ ਮਜ਼ਦੂਰਾਂ ਨੇ ਮਿਲ ਕੇ ਡਿੱਗੇ ਬੂਟੇ ਨੂੰ ਲਗਾਇਆ।
            ਮੋਤੀਆ ਗਰੁੱਪ ਦੇ ਡਾਇਰੈਕਟਰ ਮਿੱਤਲ ਨੇ ਸਟੇਡੀਅਮ ’ਚ ਸਵੇਰੇ ਸੈਰ ਦੇ ਦੌਰਾਨ ਡਿੱਗੇ ਹੋਏ ਬੂਟੇ ਹਾਈਡਰਾ, ਮਸ਼ੀਨ ਦੇ ਨਾਲ ਬਹੁਤ ਸਾਵਧਾਨੀ ਨਾਲ ਜੜ੍ਹ ਨੂੰ ਬਰਕਰਾਰ ਰੱਖਦੇ ਹੋਏ ਬੂਟੇ ਨੂੰ ਖੜ੍ਹਾ ਕੀਤਾ।
            ਮੋਤੀਆ ਗਰੁੱਪ ਦੇ ਡਾਇਰੈਕਟਰ ਐਲ.ਸੀ ਮਿੱਤਲ ਨੇ ਕਿਹਾ, ਅਸੀਂ ਇਸ ਬੂਟੇ ਨੂੰ ਦੁਬਾਰਾ ਖੜ੍ਹਾ ਕਰਕੇ ਕਾਫੀ ਖੁਸ਼ੀ ਮਿਲ ਰਹੀ ਹੈ।ਇਸ ਦੇ ਨਾਲ ਅਸੀਂ ਕੁਦਰਤ ਤੇ ਦਰੱਖਤਾਂ ਦੀ ਸੰਭਾਲ ਲਈ ਇੱਕ ਪਹਿਲ ਕੀਤੀ ਹੈ।ਮੀਂਹ ਤੇ ਤੂਫਾਨ ਕਰਕੇ ਆਪਣੇ ਆਸੇ ਪਾਸੇ ਡਿੱਗੇ ਹੋਏ ਦਰਖਤਾਂ ਨੂੰ ਫਿਰ ਤੋਂ ਲਗਾਉਣ ਦਾ ਇਹ ਬਿਹਤਰ ਤਰੀਕਾ ਹੈ।
             ਉਨਾਂ ਕਿਹਾ ਕਿ ਤਾਊ ਦੇਵੀ ਲਾਲ ਸਟੇਡੀਅਮ ਤੇ ਹੁੱਡਾ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਹੈ।ਮੋਤੀਆ ਗਰੁੱਪ ਡਿੱਗੇ ਹੋਏ ਬੂਟਿਆਂ ਦੀ ਰੱਖਿਆ ਕਰਨ ਤੇ ਉਨ੍ਹਾਂ ਨੂੰ ਫਿਰ ਤੋਂ ਲਗਾਉਣ ਦਾ ਵਚਨ ਵੀ ਲੈਂਦੇ ਹਾਂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply