Sunday, May 31, 2026

7ਵੀਂ ਆਰਥਿਕ ਗਣਨਾ ਦੀ ਕੀਤੀ ਗਈ ਸ਼ੁਰੂਆਤ -ਡਿਪਟੀ ਕਮਿਸ਼ਨਰ ਨੇ ਦਿੱਤੀ ਹਰੀ ਝੰਡੀ

ਭੀਖੀ, 27 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸਰਕਾਰ ਵੱਲੋਂ 7ਵੀਂ ਆਰਥਿਕ ਗਣਨਾ, ਜੋ ਕਿ ਹਰ 7 ਸਾਲ ਬਾਅਦ ਕਰਵਾਈ ਜਾਂਦੀ ਹੈ, ਦੇ ਸਰਵੇ ਦੀ PUNJ2708201901ਸ਼ੁਰੂਆਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਰੀ ਝੰਡੀ ਦੇ ਕੇ ਕੀਤੀ।
                  ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਅਰਥ ਤੇ ਅੰਕੜਾ ਸਲਾਹਕਾਰ ਬਹਾਦਰ ਸਿੰਘ ਨੇ ਦੱਸਿਆ ਕਿ ਦੇਸ਼ ’ਚ ਸਾਰੇ ਆਰਥਿਕ ਅਦਾਰਿਆਂ ਦੇ ਵੱਖ-ਵੱਖ ਸੰਚਾਲਨ ਤੇ ਢਾਂਚਾਗਤ ਪਹਿਲੂਆਂ ਦੀ ਵਿਸਥਾਰਪੂਰਵਕ ਸੂਚਨਾ ਇਕੱਤਰ ਕਰਨ ਲਈ 2019 ਵਿਚ 7ਵੀਂ ਆਰਥਿਕ ਗਣਨਾ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਆਰਥਿਕ ਗਣਨਾ ਆਰਥਿਕ ਗਤੀਵਿਧੀ ’ਚ ਲੱਗੇ ਅਦਾਰਿਆਂ ਦੇ ਭੂਗੋਲਿਕ ਪ੍ਰਸਾਰ, ਆਰਥਿਕ ਗਤੀਵਿਧੀਆਂ ਦੇ ਸਮੂਹਾਂ, ਮਲਕੀਅਤ ਪੈਟਰਨ, ਕੰਮ ਕਰ ਰਹੇ ਵਿਅਕਤੀਆਂ ਆਦਿ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਂ ਕਰੇਗੀ। ਉਨ੍ਹਾਂ ਦੱਸਿਆ ਕਿ ਸੀ.ਐਸ.ਸੀ. (ਕਾਮਨ ਸਰਵਿਸ ਸੈਂਟਰ) ਵੱਲੋਂ ਲਏ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡੈਟਾ ਲੈਣ, ਪੁਸ਼ਟੀ ਕਰਨ ਰਿਪੋਰਟ ਤਿਆਰ ਕਰਨ ਅਤੇ ਪ੍ਰਸਾਰ ਲਈ ਬਣਾਏ ਮੋਬਾਇਲ ਐਪਲੀਕੇਸ਼ਨ ’ਤੇ ਡੈਟਾ ਇਕੱਤਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਆਰਥਿਕ ਗਣਨਾ ਦਾ ਫੀਲਡ ਵਰਕ ਪੰਜਾਬ ਵਿਚ ਅੱਜ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਘਰੇਲੂ ਅਤੇ ਵਪਾਰਕ ਅਦਾਰੇ ਦਾ ਡੋਰ ਟੂ ਡੋਰ ਸਰਵੇ ਕਰ ਕੇ ਡੈਟਾ ਇਕੱਤਰ ਕੀਤਾ ਜਾਵੇਗਾ ਅਤੇ ਰਾਜ ਵੱਲੋਂ ਕੇਵਲ ਵਿਕਾਸ ਯੋਜਨਾਵਾਂ ਬਣਾਉਣ ਅਤੇ ਅੰਕੜਿਆਂ ਦੇ ਉਦੇਸ਼ ਲਈ ਇਸਤੇਮਾਲ ਕੀਤਾ ਜਾਵੇਗਾ।ਗਿਣਤੀਕਾਰਾਂ ਵਲੋਂ ਇਕੱਤਰ ਕੀਤੇ ਡੈਟੇ ਨੂੰ ਸੁਪਰਵਾਈਜ਼ਰਾਂ ਵੱਲੋਂ ਸਬੰਧਤ ਘਰਾਂ ਤੇ ਅਤੇ ਅਦਾਰਿਆਂ ’ਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾਵੇਗਾ।ਡੈਟਾ ਇਕੱਤਰ ਕਰਨ ਅਤੇ ਬਾਕੀ ਕਾਰਵਾਈ ਕਰਨ ਉਪਰੰਤ ਸੱਤਵੀਂ ਆਰਥਿਕ ਗਣਨਾ ਦੇ ਅੰਕੜਾਤਮਕ ਰਿਜ਼ਲਟ ਜਾਰੀ ਕੀਤੇ ਜਾਣਗੇ।ਇਸ ਮੌਕੇ ਰਵਨੀਤ ਕੌਰ(ਰਾਸ਼ਟਰੀ ਨਕਸ਼ਾ ਸਰਵੇਖ), ਵਰਿੰਦਰ ਕੁਮਾਰ ਇਨਵੈਸਟੀਗੇਟਰ,  ਜ਼ਿਲ੍ਹਾ ਮੈਨੇਜਰ ਸੀ.ਐਸ.ਸੀ ਸੰਦੀਪ ਤਾਇਲ  ਤੇ ਗਿਰੀਨੰਦਨ ਮੌਜੂਦ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply