ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ -ਜਗਦੀਪ ਸਿੰਘ) – ਮੰਦਰ ਸ੍ਰੀ ਰਾਧਾ ਕ੍ਰਿਸ਼ਨ ਪੁਰਾਣਾ ਸ਼ਿਵਾਲਾ ਰਾਣੀ ਕਾ ਬਾਗ ਵਿਖੇ ਮੰਦਰ ਕਮੇਟੀ ਵਲੋ ਕ੍ਰਿਸ਼ਨ
ਜਨਮ ਅਸ਼ਟਮੀ ਦੇ ਮੌਕੇ ’ਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਪ੍ਰਸਿੱਧ ਭਜਨ ਮੰਡਲੀ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਣ ਵੀ ਕੀਤਾ ਗਿਆ।ਆਪਣੇ ਪਰਿਵਾਰ ਸਮੇਤ ਮੰਦਰ ਵਿੱਚ ਮੱਥਾ ਟੇਕਣ ਪੁੱਜੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਨਮ ਅਸ਼ਟਮੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਧਾਰਮਿਕ ਸਮਾਗਮ ਮਨਾਉਣ ਲਈ ਕਿਹਾ।ਉਨਾਂ ਨੇ ਨੰਦ ਲਾਲ ਨੂੰ ਝੂਲਾ ਵੀ ਝੁਲਾਇਆ।ਉਨਾਂ ਨੇ ਵਾਤਾਵਰਨ ਦੀ ਸੰਭਾਲ ਕਰਨ ਅਤੇ ਘੱਟੋ ਤੋਂ ਘੱਟ ਦੋ ਪੌਦੇ ਜ਼ਰੂਰ ਲਗਾਉਣ ਦੀ ਅਪੀਲ ਕੀਤੀ।ਸੋਨੀ ਪਰਿਵਾਰ ਨੇ ਮੰਦਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਵੀ ਮੱਥਾ ਟੇਕਿਆ।ਮੰਦਰ ਕਮੇਟੀ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਘਵ ਸੋਨੀ, ਸਬਰੀਨਾ ਸੋਨੀ, ਸ਼ਾਮ ਸੋਨੀ, ਰਵੀਨਾ ਸੋਨੀ, ਨੇਹਾ ਸੋਨੀ, ਸੁਮਨ ਸੋਨੀ, ਜਨਕ ਸੋਨੀ, ਨਿਆਬ ਸੋਨੀ, ਕਿਆਨ ਸੋਨੀ, ਕੁੰਵਰ ਸੋਨੀ, ਕਰਨ ਸੋਨੀ, ਮਨਮੋਹਨ ਕੁੰਦਰਾ, ਰਿਸ਼ੀ ਰਾਜ, ਮਨੋਜ ਰੋਹਿਲਾ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media